ਨਸ਼ੇ ਨੇ ਖੋਹ ਲਿਆ, ਇੱਕ ਹੋਰ ਮਾਈ ਦਾ ਲਾਲ !!!

Last Updated: Jul 12 2019 18:39
Reading time: 0 mins, 34 secs

ਨਜ਼ਦੀਕੀ ਪਿੰਡ ਫੱਤੂ ਵਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਗਿੰਦਰ ਸਿੰਘ ਉਰਫ਼ ਬਿੱਟੂ (27) ਪੁੱਤਰ ਕਾਲਾ ਸਿੰਘ ਵਾਸੀ ਫੱਤੂ ਵਾਲਾ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜੋਗਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਪ੍ਰਕਾਰ ਦੇ ਨਸ਼ਿਆਂ ਦਾ ਸੇਵਨ ਕਰਦਾ ਆ ਰਿਹਾ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੋਗਿੰਦਰ ਨੂੰ ਨਸ਼ਾ ਛੱਡਣ ਦੇ ਲਈ ਉਸ ਦੇ ਸਹੁਰੇ ਪਰਿਵਾਰ ਕੋਲ ਭੇਜ ਦਿੱਤਾ ਗਿਆ ਸੀ, ਪਰ ਉੱਥੇ ਜੋਗਿੰਦਰ ਨਸ਼ਾ ਨਾ ਛੱਡ ਸਕਿਆ ਅਤੇ ਅੱਜ ਉਸ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਮ੍ਰਿਤਕ ਜੋਗਿੰਦਰ ਸਿੰਘ ਆਪਣੇ ਪਿੱਛੇ ਵਿਧਵਾ ਬਜ਼ੁਰਗ ਮਾਂ, ਪਤਨੀ ਪੂਜਾ ਅਤੇ ਦੋ ਬੱਚੇ ਛੱਡ ਗਿਆ।