ਇੱਕ ਸਾਲ ਦੇ ਮਾਸੂਮ ਦੀ ਲਾਸ਼ ਮਿਲਣ ਨਾਲ ਸਹਿਮ ਦਾ ਮਾਹੌਲ

Last Updated: Jul 12 2019 18:09
Reading time: 0 mins, 34 secs

ਮਾਸੂਮ ਬੱਚਿਆਂ ਦੀ ਜ਼ਿੰਦਗੀ ਵੀ ਅੱਜਕੱਲ੍ਹ ਸੁਰੱਖਿਅਤ ਨਹੀਂ ਹੈ। ਮਾਸੂਮ ਬੱਚਿਆਂ ਨਾਲ ਜਬਰ ਜਿਨਾਹ ਦੀਆਂ ਘਟਨਾਵਾਂ ਹੋਣ ਜਾਂ ਤੰਤਰ ਮੰਤਰ ਨਾਲ ਮਾਸੂਮਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ ਇਹ ਸਭ ਮਾਸੂਮ ਬੱਚਿਆਂ ਲਈ ਵੱਡੇ ਖ਼ਤਰੇ ਹਨ। ਅੱਜ ਬਠਿੰਡਾ ਦੇ ਪਿੰਡ ਬੱਲੂਆਣਾ ਰਜਬਾਹੇ ਵਿੱਚੋਂ ਇੱਕ ਸਾਲ ਦੇ ਮਾਸੂਮ ਦੀ ਲਾਸ਼ ਮਿਲਣ ਕਰਕੇ ਸਹਿਮ ਦਾ ਮਾਹੌਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕਬਾਲ ਸਿੰਘ ਕਰਮਗੜ੍ਹ ਨੇ ਬੱਚੇ ਦੀ ਲਾਸ਼ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਵਿਖੇ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਬੱਚੇ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ ਅਤੇ ਬੱਚੇ ਦੀ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।