ਧੰਨਵਾਦ ਐਕਸਪ੍ਰੈਸ 'ਚੋਂ ਮਿਲੀ ਵਿਅਕਤੀ ਦੀ ਲਾਸ਼ !!!

Last Updated: Jul 12 2019 18:10
Reading time: 0 mins, 33 secs

ਗੱਡੀ ਨੰਬਰ 13307 ਯੂ.ਪੀ. ਧੰਨਵਾਦ ਦੇ ਡੱਬੇ ਨੰਬਰ 5/6 ਦੇ ਵਿੱਚੋਂ ਇੱਕ ਵਿਅਕਤੀ ਬੀਤੇ ਦਿਨ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ, ਜਿਸਦੀ ਸਿਵਲ ਹਸਪਤਾਲ ਵਿਖੇ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦੇ ਹੋਏ ਆਰਪੀਐਫ ਦੇ ਏਐਸਆਈ ਪਾਲਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਬੀਤੇ ਦਿਨ ਸਟੇਸ਼ਨ ਤੇ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਵਿਅਕਤੀ ਵਿਖਾਈ ਦਿੱਤਾ ਸੀ, ਜਿਸ ਨੂੰ 108 ਐਂਬੂਲੈਂਸ ਦੇ ਜਰੀਏ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ। ਏਐਸਆਈ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਹੁਣ ਤੱਕ ਪਛਾਣ ਨਹੀਂ ਹੋ ਸਕੀ, ਜਿਸ ਕਾਰਨ ਲਾਸ਼ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਮੋਰਚਰੀ ਦੇ ਵਿੱਚ 72 ਘੰਟੇ ਵਾਸਤੇ ਸ਼ਨਾਖ਼ਤ ਦੇ ਲਈ ਰੱਖਿਆ ਗਿਆ ਹੈ।