ਬਠਿੰਡਾ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ ਖੋਲੀ

Last Updated: Jul 12 2019 17:59
Reading time: 0 mins, 42 secs

ਭਾਰੀ ਗਰਮੀ ਤੋਂ ਬਾਅਦ ਅਖੀਰ ਅੱਜ ਬਠਿੰਡਾ ਵਿਖੇ ਵੀ ਮਾਨਸੂਨ ਦੀ ਪਹਿਲੀ ਬਾਰਿਸ਼ ਹੋ ਗਈ l ਇਸ ਬਾਰਿਸ਼ ਨੇ ਬਠਿੰਡਾ ਦੇ ਲੋਕ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਤਾਂ ਦਿੱਤੀ ਪਰ ਨਗਰ ਨਿਗਮ ਦਾ ਪਾਣੀ ਨਾ ਖੜਨ ਦੇਣ ਦਾ ਦੇ ਦਾਅਵਿਆਂ ਵਾਲਾ ਮੂੰਹ ਧੋਕੇ ਰੱਖ ਦਿੱਤਾ l ਮੀਹ ਪੈਣ ਨਾਲ ਬਠਿੰਡਾ ਵਿੱਚ ਗੋਡੇ ਗੋਡੇ ਪਾਣੀ ਖੜ ਗਿਆ ਹੈ ਜਿਸ ਨਾਲ ਆਮ ਲੋਕ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਨਗਰ ਨਿਗਮ ਨੇ ਪਾਣੀ ਦੀ ਨਿਕਾਸੀ ਲਈ ਬਠਿੰਡਾ ਸ਼ਹਿਰ ਵਿੱਚ ਕਰੋੜਾਂ ਰੁਪਈਏ ਲਗਾ ਦਿੱਤੇ ਹਨ ਪਰ ਨਤੀਜਾ ਉਹੀ ਹੈ l ਕੁੱਝ ਕੁ ਸਮੇ ਦੇ ਮੀਹ ਕਾਰਨ ਕਾਫੀ ਖੜੇ ਪਾਣੀ ਕਾਰਨ ਦੋਪਹੀਆ ਵਾਹਨ ਪਾਣੀ ਵਿੱਚ ਬੰਦ ਹੋ ਗਏ ਅਤੇ ਲੋਕ ਪਾਣੀ ਵਿੱਚ ਹੀ ਡਿੱਗਦੇ ਨਜ਼ਰ ਆਏ l ਨਗਰ ਨਿਗਮ ਦੇ ਕਰਮਚਾਰੀ ਤੁਰੰਤ ਹਰਕਤ ਵਿੱਚ ਆਕੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਪਰ ਉਨ੍ਹਾਂ ਦੀਆ ਕੋਸ਼ਿਸ਼ਾਂ ਹਾਲੇ ਤੱਕ  ਜਾਰੀ ਸਨl