ਇੰਦਰਾ ਗਾਂਧੀ ਨੇ ਟੈਂਕਾ ਤੋਪਾਂ ਨਾਲ ਹਮਲਾ ਕਰਵਾਇਆ ਸੀ, ਵੇਖੋ ਕੁਝ ਨਹੀਂ ਰਿਹਾ ਕਾਂਗਰਸ ਦਾ: ਸੁਖਬੀਰ

Last Updated: Jul 12 2019 13:53
Reading time: 0 mins, 45 secs

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਨੂੰ ਕਰਾਰੇ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਇਤਿਹਾਸ ਵੱਲ ਝਾਤ ਮਾਰ ਲਓ ਇੰਦਰਾ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਟੈਂਕਾ ਤੋਪਾਂ ਨਾਲ ਹਮਲਾ ਕਰਵਾਇਆ ਸੀ, ਅੱਜ ਦੇਸ਼ ਵਿੱਚੋਂ ਕਾਂਗਰਸ ਦਾ ਨਾਮੋ-ਨਿਸ਼ਾਨ ਹੀ ਖ਼ਤਮ ਹੁੰਦਾ ਜਾ ਰਿਹਾ ਹੈ ਤੇ ਮੈਨੂੰ ਲੱਗਦਾ ਹੈ ਕਿ ਅਗਲੇ ਦੋ-ਤਿੰਨ ਸਾਲਾਂ ਤੱਕ ਕਾਂਗਰਸ ਨਾਂਅ ਦੀ ਬਿਮਾਰੀ ਦੇਸ਼ ਵਿੱਚੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਣੀ ਹੈ।

ਜੂਨੀਅਰ ਬਾਦਲ ਨੇ ਕਿਹਾ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜਿਸਦੇ ਆਗੂਆਂ ਨੇ ਹਮੇਸ਼ਾ ਹੀ ਸਿੱਖਾਂ ਅਤੇ ਪੰਜਾਬੀਆਂ ਨਾਲ ਧੱਕਾ ਕੀਤਾ ਹੈ। ਪਹਿਲਾਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਤੇ ਮੁੜ ਦਿੱਲੀ ਵਿੱਚ ਸਿੱਖਾਂ ਦਾ ਕੋਹ-ਕੋਹ ਕੇ ਕਤਲੇਆਮ ਕੀਤਾ ਗਿਆ ਸੀ। ਬਾਦਲ ਨੇ ਕਿਹਾ ਕਿ ਪਰਮਾਤਮਾ ਦੇ ਘਰ ਵਿੱਚ ਦੇਰ ਜ਼ਰੂਰ ਹੈ ਪਰ ਹਨੇਰ ਨਹੀਂ ਹੈ ਜਿਸ ਕਰਕੇ ਕਾਂਗਰਸੀਆਂ ਨੂੰ ਆਪਣੇ ਕੀਤੇ ਦਾ ਹਰਜਾਨਾ ਭੁਗਤਣਾ ਪੈ ਰਿਹਾ ਹੈ ਤੇ ਜਲਦੀ ਹੀ ਦੇਸ਼ ਵਿੱਚੋਂ ਕਾਂਗਰਸ ਦਾ ਬਿਲਕੁਲ ਸਫ਼ਾਇਆ ਹੋ ਜਾਵੇਗਾ।