ਕਿੱਥੇ-ਕਿੱਥੇ ਭੇਜਿਆ ਜਾਵੇਗਾ ਰੇਲ ਜਰੀਏ ਪਾਣੀ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 13:36
Reading time: 0 mins, 58 secs

ਭਾਰਤ ਵਿੱਚ ਥਾਂ-ਥਾਂ ਤੋਂ ਪਾਣੀ ਦੀ ਕਮੀ ਦੀਆਂ ਖ਼ਬਰ ਆ ਰਹੀਆਂ ਹਨ ਪਰ ਭਾਰਤ ਸਰਕਾਰ ਪਾਣੀ ਦੀ ਇਸ ਸਮੱਸਿਆ ਨੂੰ ਸੁਲਝਾਉਣ ਵੱਲ ਕੋਈ ਖ਼ਾਸੀ ਦਿਲਚਸਪੀ ਨਹੀਂ ਦਿਖਾ ਰਹੀ। ਭਾਰਤ ਦੇ ਜ਼ਿਆਦਾਤਰ ਸੂਬੇ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਰੇਲ ਰਾਹੀਂ ਪਾਣੀ ਭੇਜ ਕੇ ਰਾਹਤ ਦੇਣ ਦਾ ਦਿਖਾਵਾ ਕੀਤਾ ਜਾ ਰਿਹਾ ਹੈ। ਚੇਨਈ ਪਾਣੀ ਦੀ ਕਮੀ ਕਾਰਨ ਬੇਹਾਲ ਹੈ ਅਤੇ ਕੇਂਦਰ ਸਰਕਾਰ 2.5 ਮਿਲੀਅਨ ਲੀਟਰ ਪਾਣੀ 50 ਵੈਗਾਨ ਰੇਲਾਂ ਰਾਹੀਂ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਰੇਲਵੇ ਇਸ ਕੰਮ ਦੇ ਚੇਨਈ ਤੋਂ ਹਰ ਟ੍ਰਿਪ ਦੇ 7.5 ਲੱਖ ਰੁਪਈਏ ਲਵੇਗਾ ਅਤੇ ਤਾਮਿਲਨਾਡੂ ਸਰਕਾਰ ਨੇ ਇਸ ਕੰਮ ਲਈ 65 ਕਰੋੜ ਦਾ ਫ਼ੰਡ ਜਾਰੀ ਕਰ ਦਿੱਤਾ ਹੈ।

ਮੰਨਿਆ ਕਿ ਫ਼ੌਰੀ ਰਾਹਤ ਲਈ ਇਹ ਕਦਮ ਵੀ ਜ਼ਰੂਰੀ ਸੀ ਪਰ ਕੀ ਸਾਡੀਆਂ ਸਰਕਾਰਾਂ ਮੁੱਲ ਦੇ ਪਾਣੀ ਦਾ ਬੋਝ ਝੱਲ ਪਾਉਣਗੀਆਂ ? ਸਾਡੀ ਅਰਥਵਿਵਸਥਾ ਯੂਏਈ ਵਾਂਗ ਐਨੀ ਵੀ ਮਜ਼ਬੂਤ ਨਹੀਂ ਕਿ ਆਪਣੀ ਆਮਦਨ ਦਾ 60 ਫ਼ੀਸਦੀ ਪਾਣੀ ਬਣਾਉਣ ਤੇ ਲਗਾ ਦੇਵੇ। ਭਾਰਤ ਦੇਸ਼ ਵਿੱਚ ਤੇ ਹਾਲੇ ਲੋਕਾਂ ਨੂੰ ਮੁੱਢਲੀਆਂ ਜ਼ਰੂਰਤਾਂ ਲਈ ਠੋਕਰਾਂ ਖਾਣੀਆਂ ਪੈ ਰਹੀਆਂ ਹਨ ਤੇ ਉਹ ਕਿੱਥੋਂ ਮੁੱਲ ਦਾ ਪਾਣੀ ਪੀ ਲੈਣਗੇ। ਹਾਲੇ ਤਾਂ ਸਮਾਂ ਹੈ ਸੰਭਲਣ ਦਾ, ਜੇਕਰ ਸਾਲ ਦੋ ਸਾਲ ਹੋਰ ਦੇਰੀ ਹੋ ਗਈ ਫੇਰ ਰੇਲਾਂ ਤੋਂ ਵੀ ਪਾਣੀ ਪੂਰਾ ਨਹੀਂ ਆਉਣਾ।