ਹੁਣ ਅਮਰੀਕਾ ਦੇਵੇਗਾ ਜਿਆਦਾ ਭਾਰਤੀਆਂ ਨੂੰ ਗ੍ਰੀਨ ਕਾਰਡ (ਨਿਊਜ਼ਨੰਬਰ ਖਾਸ ਖ਼ਬਰ)

Last Updated: Jul 12 2019 13:00
Reading time: 0 mins, 43 secs

ਅਮਰੀਕਾ ਵਿੱਚ ਕੰਮ ਕਰ ਰਹੇ ਭਾਰਤੀ ਪੇਸ਼ੇਵਰ ਅਮਰੀਕਾ ਦੀਆ ਸਖ਼ਤ ਇਮੀਗ੍ਰੇਸ਼ਨ ਨੀਤੀਆਂ ਕਰਕੇ ਖਾਸੇ ਪਰੇਸ਼ਾਨ ਸਨ ਕਿਉਂਕਿ ਅਮਰੀਕਾ ਗ੍ਰੀਨ ਕਾਰਡ ਦੇਣ ਲਈ ਇੱਕ ਦੇਸ਼ ਦੇ ਨਾਗਰਿਕਾਂ ਨੂੰ ਸਿਰਫ 7 ਫ਼ੀਸਦੀ ਹੱਦ ਤੱਕ ਹੀ ਗ੍ਰੀਨ ਕਾਰਡ ਦਿੰਦਾ ਸੀ l ਇਸ ਲਈ ਅਮੀਰਕ ਵਿੱਚ ਕੰਮ ਕਰ ਰਹੇ ਕਾਮਿਆਂ ਨੂੰ ਗ੍ਰੀਨ ਕਾਰਡ ਲੈਣ ਵਿੱਚ ਕਈ ਵਾਰ 10 ਤੋਂ 50 ਸਾਲ ਤੱਕ ਦੀ ਦੇਰੀ ਹੋ ਜਾਂਦੀ ਸੀ l ਗ੍ਰੀਨ ਕਾਰਡ ਦੀ ਉਡੀਕ ਵਿੱਚ ਬੈਠੇ ਭਾਰਤੀਆਂ ਲਈ ਹੁਣ ਖੁਸ਼ਖਬਰੀ ਹੈ ਅਮਰੀਕਾ ਨੇ ਹੁਣ ਇੱਕ ਦੇਸ਼ ਦੀ ਗ੍ਰੀਨ ਕਾਰਡ ਦੇਣ ਦੀ ਹੱਦ 7 ਫ਼ੀਸਦੀ ਤੋਂ ਵਧਾ  ਕੇ 15 ਫ਼ੀਸਦੀ ਕਰ ਦਿੱਤੀ ਹੈ l ਅਮਰੀਕਾ ਵਿੱਚ 435  ਮੈਂਬਰੀ ਸਾਡੀਆਂ ਅਮਰੀਕਾ ਵੱਲੋਂ ਪ੍ਰਤੀ ਦੇਸ਼ 7 ਫੀਸਦੀ ਹੱਦ ਨੂੰ ਖ਼ਤਮ ਕਰਨ ਦੀ ਮੰਗ ਕਰਦਾ ਬਿਲ ਪੇਸ਼ ਕੀਤਾ ਜਿਸ ਦੇ ਵਿਰੋਧ ਵਿੱਚ ਸਿਰਫ 65 ਵੋਟਾਂ ਹੀ ਪੈ ਸਕੀਆਂ ਜਿਸ ਨਾਲ ਅਮਰੀਕਾ ਵਿੱਚ ਕੰਮ ਕਰ ਰਹੇ ਹਜ਼ਾਰਾਂ ਭਾਰਤੀਆਂ ਲਈ ਗ੍ਰੀਨ ਕਾਰਡ ਲੈਣ ਦੀ ਮਿਦਾਰ ਦੁਗਣੀ ਹੋ ਜਾਵੇਗੀ l