ਕੀ ਖਾਲਿਸਤਾਨ ਦੇ ਨਾਅਰੇ ਲਗਾਉਣ ਵਾਲਿਆਂ 'ਤੇ ਵੀ ਹੋਵੇਗੀ ਕਾਰਵਾਈ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 12 2019 12:15
Reading time: 2 mins, 52 secs

ਭਾਰਤ ਦੇ ਅੰਦਰ ਸਰਕਾਰ ਦੇ ਵੱਲੋਂ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫ਼ਜੇ) 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਵੇਖਿਆ ਜਾਵੇ ਤਾਂ ਸਰਕਾਰ ਦੇ ਵੱਲੋਂ ਕੋਈ ਇਹ ਪਹਿਲੀ ਵਾਰ ਕਦਮ ਨਹੀਂ ਚੁੱਕਿਆ ਗਿਆ, ਇਸ ਤੋਂ ਪਹਿਲਾਂ ਵੀ ਕਈ ਵਾਰ ਸਰਕਾਰ ਦੇ ਵੱਲੋਂ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫ਼ਜੇ) 'ਤੇ ਪਾਬੰਦੀ ਲਗਾਈ ਜਾਂਦੀ ਰਹੀ ਹੈ, ਪਰ ਅਫਸੋਸ ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਦੇ ਵਿਰੁੱਧ ਕਦੇ ਵੀ ਸਰਕਾਰ ਦੇ ਵੱਲੋਂ ਸਖ਼ਤ ਰੁਖ ਨਹੀਂ ਅਪਣਾਇਆ ਜਾਂਦਾ।

ਦੱਸ ਦਈਏ ਕਿ ਪੰਜਾਬ ਦੇ ਅੰਦਰ ਇਸ ਸਮੇਂ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫ਼ਜੇ) ਦੀਆਂ ਸਰਗਰਮੀਆਂ ਕਾਫੀ ਜ਼ਿਆਦਾ ਤੇਜ਼ ਸਨ, ਜਿਸ ਨੂੰ ਵੇਖਦਿਆਂ ਹੋਇਆਂ ਭਾਰਤ ਸਰਕਾਰ ਦੇ ਵੱਲੋਂ ਪਾਬੰਦੀ ਲਗਾਉਣ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ। ਵੇਖਿਆ ਜਾਵੇ ਤਾਂ ਜੇਕਰ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫ਼ਜੇ) 'ਤੇ ਪਾਬੰਦੀ ਲੱਗ ਸਕਦੀ ਹੈ, ਤਾਂ ਫਿਰ ਕੀ ''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਉਣ ਵਾਲਿਆਂ ਦੇ ਵਿਰੁੱਧ ਵੀ ਸਰਕਾਰ ਕਾਰਵਾਈ ਕਰੇਗੀ? ਇਹ ਇੱਕ ਵੱਡਾ ਸਵਾਲ ਹੈ।

ਕਿਉਂਕਿ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਹਮੇਸ਼ਾ ਹੀ ਆਪਣੀ ਰੈਲੀ ਤੋਂ ਇਲਾਵਾ ਵੱਡੀਆਂ ਮੀਟਿੰਗਾਂ ਦੇ ਵਿੱਚ ''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਏ ਜਾਂਦੇ ਹਨ। ''ਖਾਲਿਸਤਾਨ ਜ਼ਿੰਦਾਬਾਦ'' ਦੇ ਨਾਅਰੇ ਲਗਾਉਣ ਵਾਲੇ ਮਾਨ ਦੇ ਵਿਰੁੱਧ ਭਾਵੇਂ ਹੀ ਹੁਣ ਤੱਕ ਦੀਆਂ ਸਰਕਾਰਾਂ ਕਾਰਵਾਈ ਨਹੀਂ ਕਰ ਸਕੀਆਂ, ਪਰ ਸਵਾਲ ਇਹ ਉਠਦਾ ਹੈ ਕਿ, ਕੀ ਮੋਦੀ ਸਰਕਾਰ ਦੇ ਵੱਲੋਂ ਮਾਨ ਗਰੁੱਪ ਦੇ ਉਪਰ ਵੀ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ? ਬਾਕੀ ਤਾਂ ਆਉਣ ਵਾਲਾ ਸਮੇਂ ਦੱਸੇਗਾ ਕਿ ਕੀ ਬਣਦਾ ਹੈ?

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਦੇ ਵੱਲੋਂ ਸਮੇਂ-ਸਮੇਂ 'ਤੇ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਫੁਰਮਾਨ ਜਾਰੀ ਕਰਦਿਆਂ ਹੋਇਆਂ ਵੰਨ-ਸੁਵੰਨੇ ਹੁਕਮ ਸੁਣਾਏ ਜਾਂਦੇ ਹਨ, ਜਿਸ ਨੂੰ ਵੇਖ ਕੇ, ਪੜ੍ਹ ਕੇ ਇੱਕ ਵਾਰ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ, ਪਰ.!! ਕੁਝ ਦਿਨਾਂ ਦੇ ਬਾਅਦ ਹੀ ਉਕਤ ਹੁਕਮ ਉਡ ਪੁੱਡ ਜਾਂਦੇ ਹਨ ਅਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਕਾਰਵਾਈ ਹੋਣ ਦੀ ਬਜਾਏ, ਉਨ੍ਹਾਂ ਨੂੰ ਸ਼ਰੇਆਮ ਖੁੱਲ੍ਹ ਦੇ ਦਿੱਤੀ ਜਾਂਦੀ ਹੈ। ਦੱਸਿਆ ਜਾਂਦਾ ਹੈ ਕਿ ਜਿਹੜੀ ਚੀਜ਼ ਦੀ ਭਾਰਤ ਦੇ ਅੰਦਰ ਪਾਬੰਦੀ ਲੱਗਦੀ ਹੈ।

ਉਹ ਚੀਜ਼ ਭਾਰਤ ਦੇ ਅੰਦਰ ਦੁੱਗਣੀ ਤਿਗਣੀ ਹੁੰਦੀ ਹੈ। ਕੀ ਖਾਲਿਸਤਾਨ ਪੱਖੀ ਜੱਥੇਬੰਦੀ ਸਿੱਖਸ ਫਾਰ ਜਸਟਿਸ (ਐਸਐਫ਼ਜੇ) 'ਤੇ ਪਾਬੰਦੀ ਲੱਗਣ ਤੋਂ ਬਾਅਦ ਵੀ ਇਸਦੇ ਪੱਖ ਵਿੱਚ ਲੋਕ ਜ਼ਿਆਦਾ ਉਤਰਣਗੇ? ਦੱਸ ਦਈਏ ਕਿ ਸਰਕਾਰਾਂ ਦੇ ਵੱਲੋਂ ਨਸ਼ੇ 'ਤੇ ਪਾਬੰਦੀ ਲਗਾਈ ਗਈ ਹੈ, ਨਜਾਇਜ਼ ਹਥਿਆਰਾਂ 'ਤੇ ਪਾਬੰਦੀ ਲਗਾਈ ਗਈ ਹੈ। ਪਰ ਫਿਰ ਵੀ ਭਾਰਤ ਦੇ ਅੰਦਰ ਨਸ਼ਾ ਅਤੇ ਹਥਿਆਰ ਖੁੱਲੇਆਮ ਵਿਕ ਰਹੇ ਅਤੇ ਚੱਲ ਰਹੇ ਹਨ। ਇਸਦਾ ਇੱਕੋ ਇੱਕ ਕਾਰਨ ਹੈ ਕਿ ਇਨ੍ਹਾਂ 'ਤੇ ਸਖ਼ਤੀ ਨਹੀਂ ਵਿਖਾਈ ਜਾਂਦੀ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਮਾਝੇ ਅਤੇ ਮਾਲਵੇ ਖਿੱਤੇ ਵਿੱਚ ਬਹੁਤ ਸਾਰੇ ਖਾਲਿਸਤਾਨੀ ਪੱਖੀ ਲੋਕ ਬੈਠੇ ਹਨ, ਜੋ ਕਿ ਸਮੇਂ-ਸਮੇਂ 'ਤੇ ਵੱਖ-ਵੱਖ ਗਤੀਵਿਧੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੱਲੋਂ ਸਕੂਲਾਂ, ਕਾਲਜਾਂ ਤੋਂ ਇਲਾਵਾ ਜਨਤਕ ਜਗ੍ਹਾਵਾਂ ਦੇ ਉਪਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਜਾਂਦੇ ਹਨ। ਪਰ.!! ਹੁਣ ਤੱਕ ਸਰਕਾਰਾਂ ਦੇ ਵੱਲੋਂ ਜਿੱਥੇ ਇਹ ਨਾਅਰੇ ਲਿਖਣ ਵਾਲਿਆਂ ਨੂੰ ਨਹੀਂ ਲੱਭਿਆ ਜਾ ਸਕਿਆ, ਉੱਥੇ ਹੀ ਨਾਅਰੇ ਲਗਾਉਣ ਵਾਲਿਆਂ ਦੇ ਵਿਰੁੱਧ ਵੀ ਕੋਈ ਕਾਰਵਾਈ ਨਹੀਂ ਹੋ ਸਕੀ।

ਦੱਸ ਇਹ ਵੀ ਦਈਏ ਕਿ ਜਦੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਦੋਂ ਪੰਜਾਬ ਦੇ ਵਿੱਚ ਖਾਲਿਸਤਾਨ ਪੱਖੀ ਜੱਥੇਬੰਦੀਆਂ ਕਾਫ਼ੀ ਜ਼ਿਆਦਾ ਸਰਗਰਮ ਹੋਈਆਂ ਸਨ ਅਤੇ ਉਨ੍ਹਾਂ ਦੇ ਵੱਲੋਂ ਉਸ ਸਮੇਂ ਦੀ ਅਕਾਲੀ ਦਲ ਭਾਜਪਾ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇੱਥੋਂ ਤੱਕ ਕਿ ਹਰੀਕੇ ਹੈੱਡ ਨੂੰ ਜਾਮ ਕਰਕੇ ਉੱਥੇ 'ਵੱਡੇ ਅੱਖ਼ਰਾਂ' ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ ਸਨ, ਪਰ ਹੁਣ ਤੱਕ ਉਕਤ ਨਾਅਰੇ ਲਿਖਣ ਜਾਂ ਫਿਰ ਨਾਅਰੇ ਲਗਾਉਣ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਦੇਖ਼ਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਕੀ ਕਰਦੀ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।