ਉੱਤਰ ਰੇਲਵੇ ਕਰਮਚਾਰੀ ਯੂਨੀਅਨ ਫਿਰੋਜ਼ਪੁਰ ਨੇ ਕੀਤਾ ਪ੍ਰਦਰਸ਼ਨ !!!

Last Updated: Jul 11 2019 18:52
Reading time: 0 mins, 43 secs

ਅੱਜ ਉੱਤਰ ਰੇਲਵੇ ਕਰਮਚਾਰੀ ਯੂਨੀਅਨ ਫਿਰੋਜ਼ਪੁਰ ਮੰਡਲ ਨੇ ਡੀਆਰਐਮ ਦਫਤਰ ਫਿਰੋਜ਼ਪੁਰ ਵਿਖੇ ਮੌਜੂਦਾ ਦੋ ਮਜ਼ਦੂਰ ਯੂਨੀਅਨ ਖ਼ਿਲਾਫ਼ 'ਪਾਖੰਡ ਦਿਵਸ' ਦੇ ਰੂਪ ਵਜੋਂ ਮਨਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰੋਗਰਾਮ ਦੀ ਅਗਵਾਈ ਮਨਦੀਪ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਲਗਾਤਾਰ 94ਵੇਂ ਪ੍ਰਤੀਸ਼ਤ ਮਜ਼ਦੂਰਾਂ ਨੇ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਹੜਤਾਲ ਕਰਕੇ ਮਤਦਾਨ ਕੀਤਾ ਸੀ, ਪਰ ਵਿੱਕੀਆਂ ਹੋਈਆਂ ਦੋ ਮਜ਼ਦੂਰ ਜੱਥੇਬੰਦੀਆਂ ਨੇ ਮੰਗਾਂ ਮੰਨਵਾਉਣ ਤੋਂ ਪਹਿਲੋਂ ਹੀ ਸੰਘਰਸ਼ ਸਮਾਪਤ ਕਰ ਦਿੱਤਾ।

ਇਸ ਪ੍ਰਕਾਰ ਦੋਵੇਂ ਯੂਨੀਅਨ ਯੂਆਰਐਮਯੂ ਅਤੇ ਯੂਆਰਕੇਯੂ ਨੇ ਕਰਮਚਾਰੀਆਂ ਨਾਲ ਹਮੇਸ਼ਾ ਹੀ ਧੋਖਾ ਕੀਤਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰੀਬ ਤਿੰਨ ਸੌ ਤੋਂ ਜ਼ਿਆਦਾ ਕਰਮਚਾਰੀ ਹਾਜ਼ਰ ਰਹੇ। ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਕੀਤੀ ਜਾਣ ਵਾਲੀ ਹੜਤਾਲ ਦਾ ਸਮਰਥਨ ਦੇਣ ਦਾ ਫੈਸਲਾ ਕੀਤਾ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਵਾਲੀਆਂ ਯੂਨੀਅਨਾਂ ਦਾ ਵਿਰੋਧ ਕੀਤਾ। ਇਸ ਪਾਖੰਡ ਦਿਵਸ ਨੂੰ ਰਾਮ ਪਟੇਲ, ਵਿਨੋਦ ਸੈਣੀ, ਰਮਨ, ਮਨਦੀਪ, ਰਾਜਵੀਰ, ਰਾਜਿੰਦਰ ਅਤੇ ਹੋਰ ਵੀ ਅਨੇਕਾਂ ਕਰਮਚਾਰੀਆਂ ਨੇ ਸੰਬੋਧਨ ਕੀਤਾ।