ਗਰਮੀ ਨਾਲ ਲਾਲ ਸਿੰਘ ਬਸਤੀ ਦੇ ਇੱਕ ਵਿਅਕਤੀ ਦੀ ਮੌਤ

Last Updated: Jul 11 2019 18:17
Reading time: 0 mins, 33 secs

ਪੰਜਾਬ ਵਿੱਚ ਮੌਨਸੂਨ ਦੀ ਦੇਰੀ ਬਠਿੰਡਾ ਦੇ ਲਾਲ ਸਿੰਘ ਬਸਤੀ ਦੇ ਗਲੀ ਨੰਬਰ 13 ਦੇ ਇੱਕ ਵਿਅਕਤੀ ਦੀ ਮੌਤ ਦਾ ਸਬੱਬ ਬਣ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਹਾਰਾ ਜਨਸੇਵਾ ਸੰਸਥਾ ਨੂੰ ਲਾਲ ਸਿੰਘ ਬਸਤੀ ਵਿਖੇ ਇੱਕ ਸੂਚਨਾ ਮਿਲੀ ਕਿ ਇੱਕ ਵਿਅਕਤੀ ਗਰਮੀ ਕਾਰਨ ਬੇਹੋਸ਼ ਹੋ ਕੇ ਡਿੱਗ ਪਿਆ ਹੈ। ਸੂਚਨਾ ਮਿਲਦਿਆਂ ਹੀ ਸਹਾਰਾ ਦੀ ਟੀਮ ਨੇ ਉਕਤ ਵਿਅਕਤੀ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ। ਡਾਕਟਰਾਂ ਅਨੁਸਾਰ ਗਰਮੀ ਕਾਰਨ ਉਸਨੂੰ ਤੇਜ਼ ਬੁਖਾਰ ਸੀ ਇਸ ਲਈ ਸਹਾਰਾ ਦੀ ਟੀਮ ਵੱਲੋਂ ਉਕਤ ਵਿਅਕਤੀ ਦੇ ਸਰੀਰ ਤੇ ਬਰਫ ਦੀਆਂ ਪੱਟੀਆਂ ਕੀਤੀਆਂ ਗਈਆਂ ਪਰ ਅੱਧੇ ਘੰਟੇ ਬਾਅਦ ਉਸਦੀ ਮੌਤ ਹੋ ਗਈ। ਡਾਕਟਰਾਂ ਨੇ ਦੱਸਿਆ ਕਿ ਗਰਮੀ ਕਾਰਨ ਦਿਮਾਗ ਨੂੰ ਬੁਖਾਰ ਹੋਣ ਕਰਕੇ ਉਸਦੀ ਮੌਤ ਹੋ ਗਈ।