ਚੀਜ਼ਾਂ ਅਸਲੀ ਜਾਂ ਨਕਲੀ ਹੁਣ ਸਰਕਾਰ ਦੱਸੂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jul 11 2019 18:09
Reading time: 0 mins, 47 secs

ਭਾਰਤ ਵਿੱਚ ਹਰ ਚੀਜ਼ ਦੀ ਉਪਲਬਧਤਾ ਹੈ ਉਹ ਚਾਹੇ ਖਾਣ ਵਾਲੀ ਚੀਜ਼ ਹੋਵੇ ਜਾਂ ਵਰਤਣ ਵਾਲੀ, ਖ਼ਾਸ ਗੱਲ ਇਹ ਹੈ ਕਿ ਚੀਜ਼ਾਂ ਦੀ ਮੰਗ ਦੇ ਉਲਟ ਉਨ੍ਹਾਂ ਦੀ ਅਸਲ ਪੈਦਾਵਾਰ ਬਹੁਤ ਘੱਟ ਹੈ ਪਰ ਚੀਜ਼ਾਂ ਦੀ ਉਪਲਬਧਤਾ ਜ਼ਰੂਰ ਹੈ। ਇਸਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਹਰ ਉਪਲਬਧ ਚੀਜ਼ ਲੈਣ ਸਮੇਂ ਭਾਰਤੀ ਨਾਗਰਿਕ ਨੂੰ ਇਹ ਖ਼ਦਸ਼ਾ ਜ਼ਰੂਰ ਰਹਿੰਦਾ ਹੈ ਕਿ ਉਹ ਚੀਜ਼ ਨਕਲੀ ਲੈ ਰਿਹਾ ਹੈ ਜਾਂ ਅਸਲੀ। ਇਸ ਅਸਲੀ ਨਕਲੀ ਦੀ ਪਰਖ ਕਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੁੰਦੀ। ਹੁਣ ਭਾਰਤ ਸਰਕਾਰ ਦੇ ਉਪਭੋਗਤਾ ਮੰਤਰਾਲੇ ਵੱਲੋਂ ਉਤਪਾਦਾਂ ਦੇ ਅਸਲੀ ਨਕਲੀ ਹੋਣ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਦੀ ਗੱਲ ਕਹੀ ਜਾ ਰਹੀ ਹੈ। ਉਤਪਾਦਾਂ ਦੇ ਅਸਲੀ ਨਕਲੀ ਪਤਾ ਕਰਨ ਲਈ ਸਰਕਾਰ ਨੇ ਇੱਕ ਐਪ ਤਿਆਰ ਕੀਤੀ ਜਿਸ ਵਿੱਚ ਉਤਪਾਦ ਦਾ ਬਾਰ ਕੋਡ ਇਸ ਐਪ ਵਿੱਚ ਸਕੈਨ ਕਰਕੇ ਉਤਪਾਦ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਜਾਇਆ ਕਰੇਗੀ। ਉਪਭੋਗਤਾ ਮਾਮਲੇ ਵਿਭਾਗ ਵੱਲੋਂ ਬਣਾਏ ਗਏ ਇਸ ਐਪ ਦਾ ਨਾਂਅ ਸਮਾਰਟ ਕੰਜ਼ਿਊਮਰ ਜੀਐਸ ਵਨ ਹੈ ਜੋ ਐਂਡਰਾਇਡ ਅਤੇ ਆਈਓਐਸ ਤੇ ਉਪਲਬਧ ਹੋਵੇਗੀ।