ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫਿਸਸ ਕਲੈਰੀਕਲ ਐਸੋਸੀਏਸ਼ਨ ਨੇ ਸੌਂਪਿਆ ਸੀਐਮਓ ਨੂੰ ਮੰਗ ਪੱਤਰ

Last Updated: Jul 11 2019 17:36
Reading time: 1 min, 10 secs

ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫਿਸਸ ਕਲੈਰੀਕਲ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਜੱਥੇਬੰਦੀ ਦੀਆਂ ਮੰਨੀਆਂ ਹੋਈਆਂ ਮੰਗਾਂ, ਜੂਨੀਅਰ ਤੇ ਸੀਨੀਅਰ ਸਕੇਲ ਸਟੈਨੋਗ੍ਰਾਫਰ ਦੀ ਅਸਾਮੀ ਦੀ ਰਚਨਾ, ਸੁਪਰਡੈਂਟ ਗ੍ਰੇਡ-2, ਸੀਨੀਅਰ ਸਹਾਇਕ, ਅੰਕੜਾ ਸੁਪਰਡੰਟ ਅਤੇ ਅੰਕੜਾ ਸਹਾਇਕ ਦੀਆਂ ਖਾਲੀ ਅਸਾਮੀਆਂ ਭਰਨ, ਸਿਵਲ ਸਰਜਨ ਪੱਧਰ ਤੇ ਮੈਡੀਕਲ ਰੀਬਰਸਮੈਂਟ ਪਾਸ ਕਰਨ ਦੇ ਅਧਿਕਾਰ ਦੋ ਲੱਖ ਤੱਕ ਕਰਨ, ਰੋਪੜ ਜ਼ਿਲ੍ਹੇ ਦੀ ਤਰਜ ਤੇ ਨਵੇਂ ਬਣੇ ਜ਼ਿਲ੍ਹਿਆਂ ਵਿੱਚ ਅਸਾਮੀਆਂ ਦੀ ਰਚਨਾ ਕਰਨ, ਸੁਪਰਡੈਂਟ ਗ੍ਰੇਡ-2 ਦੀਆਂ 50% ਅਸਾਮੀਆਂ ਨੂੰ ਅਪਗ੍ਰੇਡ ਕਰਨ, ਜੀ.ਪੀ. ਫੰਡ ਆਨ ਲਾਈਨ ਕਰਨ, ਦਫਤਰਾਂ ਵਿਖੇ ਸਟੇਸ਼ਨਰੀ, ਫਰਨੀਚਰ ਆਦਿ ਲਈ ਬਜਟ ਦਾ ਪ੍ਰਬੰਧ ਕਰਨ ਆਦਿ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਸਹਿਮਤੀ ਦੇਣ ਦੇ ਬਾਵਜੂਦ ਲਾਰਾ-ਲੱਪਾ ਵਾਲੀ ਨਿੱਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਜੱਥੇਬੰਦੀ ਵਿੱਚ ਰੋਸ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਚੰਦਣ ਸਿੰਘ ਰਾਣਾ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ 16 ਜੁਲਾਈ 2019 ਤੱਕ ਜੱਥੇਬੰਦੀ ਦੀਆਂ ਮੰਗਾਂ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਤਾਂ ਜੱਥੇਬੰਦੀ ਨੂੰ ਮਜ਼ਬੂਰਨ ਹੜਤਾਲ ਤੇ ਜਾਣਾ ਪਵੇਗਾ। ਜੱਥੇਬੰਦੀ ਵੱਲੋਂ ਡਾ. ਰਜਿੰਦਰ ਕੁਮਾਰ ਸਿਵਲ ਸਰਜਨ ਫਿਰੋਜ਼ਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਜੱਥੇਬੰਦੀ ਦੀ ਮੰਗ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਅਤੇ ਮੰਨੀਆਂ ਮੰਗਾਂ ਜਲਦ ਲਾਗੂ ਕਰਵਾਉਣ ਲਈ ਅਪੀਲ ਕੀਤੀ ਗਈ। ਇਸ ਮੌਕੇ ਡਾ. ਸੰਜੀਵ ਗੁਪਤਾ ਸਹਾਇਕ ਸਿਵਲ ਸਰਜਨ, ਵਿਪਨ ਸ਼ਰਮਾ, ਵਿਕਾਸ ਕਾਲੜਾ, ਪਰਮਵੀਰ ਮੌਂਗਾ, ਮੁੱਖਾ, ਬਲਜਿੰਦਰ, ਚਰਨਜੀਤ, ਬਲਵਿੰਦਰ ਕੌਰ, ਸੁਖਜੀਤ ਕੌਰ, ਸੁਰਿੰਦਰ ਕੌਰ, ਮਨਜਿੰਦਰਜੀਤ ਸਿੰਘ, ਸੰਜੇ, ਤ੍ਰਿਪਤੀ ਬਾਲਾ, ਦਲਜੀਤ ਕੌਰ, ਕਰਨੈਲ ਚੰਦ, ਸੁਖਚੈਨ ਸਿੰਘ ਆਦਿ ਆਗੂ ਹਾਜ਼ਰ ਸਨ।