ਨਸ਼ੇੜੀ ਨੇ ਮਾਂ ਨੂੰ ਮਾਰੀ ਗੋਲੀ

Last Updated: Jul 11 2019 17:34
Reading time: 0 mins, 46 secs

ਨਸ਼ਾ ਕਰਨ ਵਾਲਾ ਇਨਸਾਨ ਨਸ਼ੇ ਦੀ ਗ੍ਰਿਫ਼ਤ ਵਿੱਚ ਆਕੇ ਇਨਸਾਨੀ ਕਦਰਾਂ ਕੀਮਤਾਂ ਨੂੰ ਇਸ ਤਰ੍ਹਾਂ ਭੁੱਲ ਬੈਠਦਾ ਹੈ ਕਿ ਉਹ ਇਨਸਾਨੀਅਤ ਤਾਂ ਦੂਰ ਮਾਂ ਦੇ ਰਿਸ਼ਤੇ ਨੂੰ ਵੀ ਮਿੱਟੀ 'ਚ ਮਿਲਾ ਦਿੰਦਾ ਹੈ। ਨਸ਼ਾ ਕਰਨ ਵਾਲੇ ਇਨਸਾਨ ਦੀ ਸੋਚ ਸਿਰਫ਼ ਨਸ਼ਾ ਪੂਰਤੀ ਤੱਕ ਹੀ ਸੀਮਤ ਰਹਿ ਜਾਂਦੀ ਹੈ ਅਤੇ ਨਸ਼ੇ ਵਿੱਚ ਅੜਚਨ ਬਣਨ ਵਾਲੇ ਉਸ ਹਰ ਸ਼ਖ਼ਸ ਨੂੰ ਉਹ ਦੁਸ਼ਮਣ ਸਮਝਦਾ ਹੈ ਜੋ ਉਸ ਦੇ ਨਸ਼ੇ ਦੀ ਪੂਰਤੀ ਵਿੱਚ ਅੜਿੱਕਾ ਹੋਵੇ।

ਬਠਿੰਡਾ ਦੇ ਪਿੰਡ ਸਰਜਾ ਮਹਿਮਾ ਦੇ ਨਸ਼ੇੜੀ ਪੁੱਤ ਨੇ ਆਪਣੀ ਮਾਂ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਹ ਉਸ ਨੂੰ ਸ਼ਰਾਬ ਪੀਣ ਲਈ ਪੈਸੇ ਨਹੀਂ ਦੇ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਜਾ ਮਹਿਮਾ ਦੇ ਗੁਰਤੇਜ ਸਿੰਘ ਤੇਜਾ ਨਾਂਅ ਦੇ ਮੁੰਡੇ ਨੇ ਆਪਣੀ ਮਾਂ ਨੂੰ ਨਸ਼ੇ ਵਿੱਚ ਅੜਿੱਕਾ ਬਣਨ ਕਰਕੇ ਗੋਲੀ ਮਾਰ ਦਿੱਤੀ ਅਤੇ ਮਾਂ ਨੇ ਗੋਲੀ ਲੱਗਦਿਆਂ ਹੀ ਮੌਕੇ ਤੇ ਦਮ ਤੋੜ ਦਿੱਤਾ। ਪੁਲਿਸ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਸ਼ੇੜੀ ਮੁੰਡੇ ਦੇ ਭਾਲ ਜਾਰੀ ਹੈ।