ਸ਼ਹੀਦ ਭਗਤ ਸਿੰਘ ਕੈਂਪਸ ਦੇ ਡਾਇਰੈਕਟਰ ਨੇ 'ਸਭਿਆਚਾਰ' ਗੀਤ ਦਾ ਪੋਸਟਰ ਕੀਤਾ ਰਿਲੀਜ਼..!!!

Last Updated: Jul 11 2019 18:21
Reading time: 0 mins, 55 secs

ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਸੰਸਥਾ ਦੇ ਡਾਇਰੈਕਟਰ ਡਾ. ਟੀਐਸ ਸਿੱਧੂ ਨੇ ਸੰਸਥਾ ਦੇ ਪੀਆਰਓ ਬਲਵਿੰਦਰ ਸਿੰਘ ਮੋਹੀ ਦੁਆਰਾ ਲਿਖੇ ਅਤੇ ਮੁਕਤਸਰ ਦੇ ਬਹੁਤ ਹੀ ਮਿੱਠੀ ਆਵਾਜ਼ ਦੇ ਮਾਲਕ ਅਤੇ ਸੁਰੀਲੇ ਗਾਇਕ ਪ੍ਰਿੰਸ ਇੰਦਰਪ੍ਰੀਤ ਦੁਆਰਾ ਗਾਏ ਸਭਿਆਚਾਰਕ ਗੀਤ ਦਾ ਪੋਸਟਰ ਰਿਲੀਜ਼ ਕੀਤਾ। ਜਿਸ ਦਾ ਟਾਈਟਲ ਵੀ 'ਸਭਿਆਚਾਰ' ਹੈ। ਇਸ ਮੌਕੇ ਬਲਵਿੰਦਰ ਸਿੰਘ ਮੋਹੀ ਨੇ ਦੱਸਿਆ ਕਿ ਇਹ ਗੀਤ 12 ਜੁਲਾਈ ਨੂੰ ਯੂ-ਟਿਊੂਬ 'ਤੇ ਹਾਰਪ ਫਾਰਮਰ ਪਿਕਚਰਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦਾ ਫ਼ਿਲਮਾਂਕਣ ਗੁਰ ਅਮਾਨਤ ਸਿੰਘ ਪਤੰਗਾ ਦੇ ਨਿਰਦੇਸ਼ਨ ਵਿੱਚ ਬਹੁਤ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। 

ਇਸ ਮੌਕੇ ਡਾਇਰੈਕਟਰ ਡਾ. ਟੀਐਸ ਸਿੱਧੂ ਨੇ ਕਿਹਾ ਕਿ ਅੱਜ ਕੱਲ੍ਹ ਚੱਲ ਰਹੇ ਪੰਜਾਬੀ ਗੀਤਾਂ ਵਿੱਚ ਸਮਾਜ ਨੂੰ ਸੇਧ ਦੇਣ ਵਾਲਾ ਕੁਝ ਵੀ ਨਾ ਹੋਣ ਕਰਕੇ ਨੌਜੁਆਨ ਪੀੜ੍ਹੀ ਵਿੱਚ ਨਕਾਰਾਤਮਿਕ ਰੁਚੀਆਂ ਵਧ ਰਹੀਆਂ ਹਨ। ਇਸ ਲਈ ਅੱਜ ਸਮਾਜ ਨੂੰ ਸੇਧ ਦੇਣ ਵਾਲੇ ਚੰਗੇ ਗੀਤਾਂ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੇ ਬਲਵਿੰਦਰ ਸਿੰਘ ਮੋਹੀ, ਇਸ ਗੀਤ ਦੇ ਗਾਇਕ ਪ੍ਰਿੰਸ ਇੰਦਰਪ੍ਰੀਤ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ ਅਤੇ ਉਮੀਦ ਕੀਤੀ ਕਿ ਇੱਕ ਗੀਤ ਸਮਾਜ ਲਈ ਇੱਕ ਚੰਗਾ ਸੁਨੇਹਾ ਲੈ ਕੇ ਆਵੇਗਾ। ਇਸ ਮੌਕੇ ਰਜਿਸਟਰਾਰ ਪ੍ਰੋ. ਜੇ ਕੇ ਅਗਰਵਾਲ ਅਤੇ ਡਾ. ਅਮਿਤ ਅਰੋੜਾ ਇੰਚਾਰਜ ਸੈਕਾ ਹਾਜ਼ਰ ਸਨ।