ਬੱਚੇ ਆਪਣੀ ਊਰਜਾ ਪੜ੍ਹਾਈ ਅਤੇ ਖੇਡਾਂ 'ਚ ਲਗਾਉਣ : ਡੀਸੀ

Last Updated: Jul 11 2019 17:16
Reading time: 1 min, 12 secs

ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਦੀ ਵਨ ਡੇਅ ਵਨ ਸਕੂਲ ਮੁਹਿੰਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਂਦੇ ਹਾਸ਼ਮ ਵਿਖੇ ਪ੍ਰਿੰਸੀਪਲ ਸ਼ਾਲੂ ਰਤਨ ਅਤੇ ਸਰਪੰਚ ਚਮਕੌਰ ਸਿੰਘ ਦੀ ਦੇਖਰੇਖ ਵਿੱਚ ਇੱਕ ਰੋਜ਼ਾ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਜਿਸ ਦੀ ਅਗਵਾਈ ਮੁੱਖ ਮਹਿਮਾਨ ਡੀ. ਸੀ. ਫ਼ਿਰੋਜ਼ਪੁਰ ਚੰਦਰ ਗੈਂਦ ਨੇ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਨੂੰ ਸਮਰਪਿਤ ਪੌਦੇ ਲਗਾ ਕੇ ਕੀਤੀ ਗਈ। ਆਪਣੇ ਸੰਬੋਧਨ ਵਿੱਚ ਡੀਸੀ ਚੰਦਰ ਗੈਂਦ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਸਮਾਜਿਕ, ਆਰਥਿਕ, ਸ਼ਰੀਰਕ ਨੁਕਸਾਨ ਦੱਸਦੇ ਹੋਏ, ਇਨ੍ਹਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। 

ਡੀਸੀ ਨੇ ਬੱਚਿਆਂ ਨੂੰ ਆਪਣੀ ਊਰਜਾ ਪੜ੍ਹਾਈ ਅਤੇ ਖੇਡਾਂ ਵਿੱਚ ਲਗਾਉਣ ਲਈ ਆਖਿਆ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਪੰਜਾਬ ਦੀ ਪਾਣੀ ਦੀ ਸਮੱਸਿਆ ਬਾਰੇ ਚਿੰਤਾ ਪ੍ਰਗਟ ਕੀਤੀ ਅਤੇ ਹਰ ਇੱਕ ਵਿਦਿਆਰਥੀ ਨੂੰ ਆਪਣੇ ਨਾਂ ਤੇ ਇੱਕ ਪੌਦਾ ਲਗਾਉਣ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸ਼ਾਲੂ ਰਤਨ ਨੇ ਡੀ. ਸੀ ਚੰਦਰ ਗੈਂਦ ਦਾ ਧੰਨਵਾਦ ਕਰਦਿਆਂ “ਨਸ਼ਾ ਰਹਿਤ ਸਕੂਲ” ਦਾ ਆਪਣਾ ਵਾਅਦਾ ਦੁਹਰਾਇਆ। ਇਸ ਮੌਕੇ ਹਰਵਿੰਦਰ ਕੌਰ, ਜਸ਼ਨਪ੍ਰੀਤ ਕੌਰ, ਤਮੰਨਾ ਨੇ ਨਸ਼ਿਆਂ ਵਿਰੁੱਧ ਕਵਿਤਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦਵਿੰਦਰ ਨਾਥ ਨੇ ਬਾਖ਼ੂਬੀ ਕੀਤਾ। 

ਇਸ ਮੌਕੇ ਐਸ. ਐਮ. ਸੀ. ਚੇਅਰਮੈਨ ਕਮਲਦੀਪ ਸਿੰਘ ਧਾਲੀਵਾਲ (ਅਮਨਾ ਬਾਈ), ਸੀਨੀਅਰ ਕਾਂਗਰਸ ਆਗੂ, ਮੈਂਬਰ ਪੂਰਨ ਸਿੰਘ, ਸੁਖਦੇਵ ਸਿੰਘ ਅਤੇ ਸਮੂਹ ਸਕੂਲ ਸਟਾਫ਼ ਤੋਂ ਇਲਾਵਾ ਰਜਿੰਦਰ ਕੌਰ, ਸਤਵਿੰਦਰ ਸਿੰਘ, ਉਪਿੰਦਰ ਸਿੰਘ, ਦਵਿੰਦਰ ਨਾਥ, ਮਹਿੰਦਰ ਸਿੰਘ, ਬੁੱਧ ਸਿੰਘ, ਬੇਅੰਤ ਸਿੰਘ, ਮੰਜੂ ਬਾਲਾ, ਰਾਜਬੀਰ ਕੌਰ, ਸੁਨੀਤਾ ਸਲੂਜਾ, ਹਰਪ੍ਰੀਤ ਕੌਰ, ਅਨਾ ਪੁਰੀ, ਰੇਨੂ ਵਿਜ,ਕਮਲ ਸ਼ਰਮਾ, ਗੀਤਾ ਸ਼ਰਮਾ, ਪ੍ਰਦੀਪ ਕੌਰ,ਤਰਵਿੰਦਰ ਕੌਰ, ਮੋਨਿਕਾ, ਇੰਦੂ ਬਾਲਾ, ਬਲਤੇਜ ਕੌਰ, ਜਸਵਿੰਦਰ ਕੌਰ, ਕਿਰਨ, ਸੋਨੀਆ, ਕਲਰਕ ਮਨਦੀਪ ਸਿੰਘ, ਨੀਤੂ ਸੀਕਰੀ, ਪ੍ਰਿਆ ਨੀਤਾ ਆਦਿ ਹਾਜ਼ਰ ਸਨ।