ਭਾਰਤ 'ਚ ਵੱਧ ਰਹੀ ਆਬਾਦੀ ਦੇਸ਼ ਦੇ ਮੱਥੇ 'ਤੇ ਕਲੰਕ !!!

Last Updated: Jul 11 2019 17:31
Reading time: 1 min, 18 secs

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਵਿੱਚ ਵਿਸ਼ਵ ਵੱਸੋਂ ਦਿਵਸ ਮਨਾਇਆ ਗਿਆ। ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ ਵਿਸ਼ਵ ਆਬਾਦੀ ਦਿਵਸ 'ਤੇ ਸਕੂਲ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਵੱਧ ਰਹੀ ਆਬਾਦੀ ਅਨੇਕਾਂ ਸਮੱਸਿਆਵਾਂ ਦਾ ਕਾਰਨ ਹੈ। ਆਬਾਦੀ ਦਾ ਤੇਜ਼ੀ ਨਾਲ ਵਧਣਾ ਵਿਕਾਸ ਦੇ ਰਾਹ ਦਾ ਅੜਿੱਕਾ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਤੇ ਸਮਾਜਿਕ ਸਮੱਸਿਆ ਦੇ ਵਿਭਾਗਾਂ ਤੋਂ ਪ੍ਰਾਪਤ ਰਿਪੋਰਟ ਮੁਤਾਬਿਕ ਭਾਰਤ ਅਬਾਦੀ ਦੇ ਮਾਮਲੇ ਵਿੱਚ ਸਾਲ 2027 ਵਿੱਚ ਚੀਨ ਨੂੰ ਪਿੱਛੇ ਛੱਡ ਜਾਵੇਗਾ।

ਦੱਸ ਦਈਏ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ 11 ਜੁਲਾਈ 1987 ਨੂੰ 'ਵਿਸ਼ਵ ਵੱਸੋਂ ਦਿਵਸ' ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਸਮੇਂ ਆਬਾਦੀ 5 ਅਰਬ ਸੀ। ਇਸ ਵੇਲੇ ਭਾਰਤ ਦੀ ਖੇਤਰਫਲ 2.4 ਫੀਸਦੀ ਹੈ, ਕੁਦਰਤੀ ਸਾਧਨ 1.5 ਫੀਸਦੀ ਹੈ। ਆਬਾਦੀ ਦੇ 17 ਫੀਸਦੀ ਵੱਧ ਜਾਣ ਨਾਲ ਟ੍ਰੈਫ਼ਿਕ ਦੀ ਸਮੱਸਿਆ, ਵਾਤਾਵਰਨ ਦੀ ਸਮੱਸਿਆਵਾਂ, ਪਾਣੀ ਦੀ ਸਮੱਸਿਆਵਾਂ, ਰੁਜ਼ਗਾਰ ਦੀ ਸਮੱਸਿਆਵਾਂ, ਰਹਿਣ ਦੀ ਸਮੱਸਿਆਵਾਂ ਆਦਿ ਹੋਣ ਕਾਰਨ ਮਨੁੱਖ ਦਾ ਰਹਿਣ ਸਹਿਣ ਵੀ ਠੀਕ ਨਹੀਂ ਰਹਿ ਸਕਦਾ। ਖੇਤੀ ਵਾਲੀ ਜ਼ਮੀਨ ਘੱਟ ਕੇ ਰਹਿਣ ਵਾਲੀ ਜ਼ਮੀਨ ਵੱਧ ਬਣ ਰਹੀ ਹੈ ਜਿਸ ਨਾਲ ਮਨੁੱਖੀ ਨਿਰਵਾਹ ਵੀ ਔਖਾ ਹੋ ਜਾਵੇਗਾ।

ਇਸ ਉਦੇਸ਼ ਲਈ ਸਕੂਲ ਵਿੱਚ 6ਵੀਂ ਤੋਂ 9ਵੀਂ ਜਮਾਤ ਅਤੇ 10ਵੀਂ ਤੋਂ 12ਵੀਂ ਜਮਾਤ ਦੇ ਭਾਸ਼ਣ, ਪੋਸਟ ਮੇਕਿੰਗ ਅਤੇ ਲੇਖ ਮੁਕਾਬਲੇ ਮੈਡਮ ਮਨਜੀਤ ਕੌਰ, ਰਣਜੀਤ ਕੌਰ, ਸੁਨੀਤਾ ਰਾਣੀ, ਹਰਲੀਨ ਕੌਰ, ਬਿਮਲਾ ਕੰਬੋਜ ਵੱਲੋਂ ਕਰਵਾਏ ਗਏ। ਇਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ 110 ਵਿਦਿਆਰਥੀਆਂ ਨੇ ਭਾਗ ਲਿਆ। ਭਾਸ਼ਣ ਮੁਕਾਬਲੇ ਵਿੱਚ ਆਕਾਸ਼, ਮੋਹਿਤ, ਜਸ਼ਨ, ਲੇਖ ਮੁਕਾਬਲੇ ਵਿੱਚ ਕਮਲਜੀਤ ਸਿੰਘ, ਆਕਾਸ਼ਦੀਪ, ਈਸ਼ਵਰ ਬਜਾਜ, ਪੋਸਟ ਮੇਕਿੰਗ ਵਿੱਚ ਗੁਲਸ਼ਨ, ਕਮਲਜੀਤ, ਰਿਸ਼ਬ, ਸੰਨੀ, ਵਿੱਕੀ, ਰਣਜੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ ਸਰਟੀਫਿਕੇਟ ਦਿੱਤੇ ਜਾਣਗੇ।