ਕਹਾਣੀ ਦਾ ਨਾਂ - ਤਾਇਆ

Last Updated: Jul 10 2019 19:24
Reading time: 1 min, 8 secs

ਨਵਾਂ ਵਿਆਹਿਆ ਭਤੀਜਾ ਆਪਣੀ ਘਰ ਵਾਲੀ ਨਾਲ ਸ਼ਹਿਰੋਂ ਪਿੰਡ ਰਹਿੰਦੇ ਤਾਏ ਨੂੰ ਮਿਲਣ ਆਇਆ ਸੀ,

ਢਲੀਆਂ ਤਰਕਾਲ਼ਾਂ ਤੋਂ ਜਦੋਂ ਪੈੱਗ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਤਾਇਆ ਭਤੀਜਾ ਜਿਵੇਂ ਯਾਰ ਬੇਲੀਆਂ ਵਾਲੇ ਸੁਰ 'ਚ ਆ ਗਏ ਸੈਣ, ਤਾਇਆ ਕਹਿੰਦਾ  

"ਪੁੱਤਰਾ, ਨੂੰਹ ਰਾਣੀ ਵੇਖਣ ਨੂੰ ਤਾਂ ਸੋਹਣੀ ਏ, ਪੜ੍ਹੀ ਲਿਖੀ ਵੀ ਏ, ਤੇਰੇ ਭਾਗ ਚੰਗੇ ਨੇਂ ਪੁੱਤਰਾ।

ਭਤੀਜਾ ਕਹਿੰਦਾ, "ਤਾਇਆ ਸੋਹਣੀ ਵਾਲੀ ਗੱਲ ਨੀਂ, ਪਰ ਬੋਲਣ ਤੋਂ ਪਹਿਲਾਂ ਤੋਲਦੀ ਏ ਫਿਰ ਬੋਲਦੀ ਏ, 

ਤਾਇਆ ਕਹਿੰਦਾ "ਪੁੱਤਰ ਇਹ ਕਿਹੜੀ ਵੱਡੀ ਗੱਲ ਏ, ਜਨਾਨੀ ਵੇਖਣ ਨੂੰ ਸੋਹਣੀ ਤੇ ਵਿਹੜੇ ਤੁਰਦੀ ਚੰਗੀ ਲੱਗਣੀ ਚਾਹੀਦੀ ਏ।

ਭਤੀਜਾ ਕਹਿੰਦਾ "ਨਾ ਤਾਇਆ, ਉਹ ਗੱਲਾਂ ਨੀਂ ਹੁਣ ਰਹੀਆਂ, ਹੁਣ ਤਾਂ ਹਰ ਚੀਜ਼ ਦਾ ਇਲਾਜ ਏ, ਮੋਟੀ ਏ ਤਾਂ ਜਿੰਮ ਥਾਂ ਥਾਂ ਖੁੱਲ੍ਹੇ ਨੇਂ, ਮਧਰੀ ਏ ਤਾਂ ਹੀਲ ਪਵਾ ਦਿਓ, ਲੰਮੀ ਏ ਤਾਂ ਫਲੈਟ, ਪੂਰਾ ਰੰਗ ਸਾਂਵਲਾ ਤਾਂ ਬਿਊਟੀ ਪਾਰਲਰ ਵਾਲੇ ਕਰੀਨਾ ਕਪੂਰ ਅਰਗੀ ਬਣਾ ਦਿੰਦੇ ਨੇਂ ਇਕ ਵਾਰੀ ਤਾਂ, ਆਹ ਜੁਬਾਨ ਈ ਏ ਤਾਇਆ ਜਿਹੜੀ ਕੋਈ ਮਾਂ ਦਾ ਪੁੱਤ ਨੀਂ ਜਿਹਦੀ ਚੱਲ ਜਾਏ ਇਹਦੀ ਮੂਹਰੇ ,ਬਹੁਤੀ ਬੋਲਦੀ ਜਨਾਨੀ ਤਾਂ ਸਾਰੀ ਉਮਰ ਦੀ ਸਿਰ ਪੀੜ ਵਰਗੀ ਹੁੰਦੀ ਏ।

ਤਾਇਆ ਆਂਹਦਾ "ਆਹੋ ਪੁੱਤਰਾ ਗੱਲ ਤਾਂ ਲੱਖ ਰੁਪਏ ਦੀ ਕੀਤੀ ਏ ਤੂੰ, ਉਹ ਹੁਣ ਆਪਣੀ ਘਰ ਵਾਲੀ ਵੱਲ ਇਉਂ ਅੱਖਾਂ ਕੱਢ ਕੱਢ ਵੇਖ ਰਿਹਾ ਸੀ ਜਿਉਂ ਭਤੀਜੇ ਨੇ ਉਹਦੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ,,,।

ਕਹਿੰਦਾ "ਚੱਲ ਉੱਠ ਜਾ ਭਤੀਜ ਬਥੇਰੀ ਲਾ ਲਈ, ਤੂੰ ਹੀ ਆਹਨਾਂ ਆਹ ਸਾਲੀ ਜ਼ੁਬਾਨ ਚੱਲਦੀ ਦਾ ਕੋਈ ਹੱਲ ਨੀਂ।

ਤਾਏ ਦੀ ਤਾਂ ਕਹਿੰਦੇ ਜਵਾਨੀ ਪਹਿਰੇ ਘੋਟਣਿਆਂ ਨਾਲ ਵੀ ਤਾਈ ਸੇਵਾ ਕਰ ਦਿੰਦੀ ਸੀ।