Loading the player...

ਸਾਂਈ ਮੀਆਂ ਮੀਰ ਦੇ ਮੌਜੂਦਾ ਗੱਦੀਨਸ਼ੀਨ ਸਾਂਈ ਅਲੀ ਰਜ਼ਾ ਦੀ ਸਿੱਖਾਂ ਨੂੰ ਅਪੀਲ

Last Updated: Jul 08 2019 12:29
Reading time: 0 mins, 43 secs

ਮਹਾਨ ਸੂਫ਼ੀ ਸੰਤ ਸਾਂਈ ਮੀਆਂ ਮੀਰ ਜੀ ਜਿਨ੍ਹਾਂ ਤੇ ਸ੍ਰੀ ਗੁਰੂ ਰਾਮ ਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਿਸ਼ੇਸ਼ ਕਿਰਪਾ ਸੀ ਅਤੇ ਆਪਣੀ ਬਖ਼ਸ਼ੀਸ਼ ਕਰਦਿਆਂ ਹੀ ਗੁਰੂ ਸਾਹਿਬ ਜੀ ਨੇ ਸਾਂਈ ਮੀਆਂ ਮੀਰ ਜੀ ਕੋਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾਉਣ ਦੀ ਸੇਵਾ ਲਈ ਸੀ। ਇਸ ਕਰਕੇ ਜੇਕਰ ਇਹ ਕਹਿ ਲਿਆ ਜਾਵੇ ਕਿ ਸਾਂਈ ਮੀਆਂ ਮੀਰ ਜੀ ਅਤੇ ਸਿੱਖ ਪੰਥ ਵਿੱਚ ਇੱਕ ਅਨਿੱਖੜਵੀਂ ਸਾਂਝ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ।

ਸਾਂਈ ਮੀਆਂ ਮੀਰ ਜੀ ਦੇ ਵੰਸ਼ ਵਿੱਚ ਅੱਜ ਵੀ ਸਾਂਈ ਜੀ ਦੀ ਗੱਦੀ ਚਲਦੀ ਆ ਰਹੀ ਹੈ ਤੇ ਮੌਜੂਦਾ ਗੱਦੀਨਸ਼ੀਨ ਵੱਲੋਂ ਸਾਂਈ ਜੀ ਦੇ ਪਾਕਿਸਤਾਨ ਵਿੱਚ ਬਣਾਏ ਦਰਬਾਰ ਵਿੱਚ ਆਈ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਮੌਜੂਦਾ ਗੱਦੀਨਸ਼ੀਨ ਸਾਂਈ ਅਲੀ ਰਜ਼ਾ ਨੇ ਕਿਹਾ ਹੈ ਕਿ ਪਾਕਿਸਤਾਨ ਗੁਰੂ ਘਰਾਂ ਦੀ ਯਾਤਰਾ ਦੌਰਾਨ ਸਾਂਈ ਮੀਆਂ ਮੀਰ ਜੀ ਦੇ ਦਰਬਾਰ ਦੇ ਦਰਸ਼ਨ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਸਾਂਈ ਜੀ ਸੰਗਤਾਂ ਦੀ ਉਡੀਕ ਕਰਦੇ ਹਨ।