ਸਾਡੇ ਦੇਸ਼ ਨਾਲੋਂ ਤਾਂ ਤਾਲੀਬਾਨ ਚੰਗਾ, ਜਿਹੜਾ ਬਲਾਤਕਾਰੀਆਂ ਦੇ ਕਰ ਦਿੰਦੈ ਸਿਰ 'ਕਲਮ'!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 26 2019 12:32
Reading time: 2 mins, 53 secs

ਜਿਹੜਾ ਦੇਸ਼ ਕਦੇ ''ਦੇਸ਼ ਭਗਤਾਂ ਦਾ ਦੇਸ਼'' ਹੋਇਆ ਕਰਦਾ ਸੀ। ਉਹ ਦੇਸ਼ ਅੱਜ ਬਲਾਤਕਾਰੀਆਂ ਦੇ ਨਾਮ ਨਾਲ ਜਾਣਿਆਂ ਜਾਣ ਲੱਗ ਪਿਆ ਹੈ। ਦੇਸ਼ ਦੇ ਅੰਦਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਚਿੰਤਾ ਜਨਕ ਹਨ, ਜਿਨ੍ਹਾਂ ਦੇ ਬਾਰੇ ਵਿੱਚ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ। ਵੇਖਿਆ ਜਾਵੇ ਤਾਂ ਜਿਸ ਹਿਸਾਬ ਦੇ ਨਾਲ ਦੁਨੀਆ ਅੱਗੇ ਵੱਧ ਰਹੀ ਹੈ, ਉਸ ਤੋਂ ਸਾਫ਼ ਹੁੰਦਾ ਹੈ ਕਿ ਹਵਸ ਦੇ ਭੁੱਖੇ ਕਦੇ ਵੀ ਰਿਸ਼ਤੇ-ਨਾਤੇ ਨਹੀਂ ਦੇਖਦੇ, ਬਸ ਉਸ ਨੂੰ ਤਾਂ ਆਪਣੀ ਪਿਆਸ ਹੀ ਬੁਝਾਉਣੀ ਹੁੰਦੀ ਹੈ।

ਦੱਸ ਦਈਏ ਕਿ ਸਮਾਜ ਦੇ ਅੰਦਰ ਬਹੁਤ ਸਾਰੇ ਲੋਕ ਅਜਿਹੇ ਵੀ ਰਹਿੰਦੇ ਹਨ, ਜੋ ਆਪਣੇ ਹੀ ਪਰਿਵਾਰ ਵਿੱਚ ਰਹਿ ਰਹੀਆਂ ਲੜਕੀਆਂ ਦੇ ਨਾਲ ਅਸ਼ਲੀਲ ਹਰਕਤਾਂ ਜਾਂ ਫਿਰ ਬਲਾਤਕਾਰ ਜਿਹੀਆਂ ਘਿਣੌਨੀਆਂ ਹਰਕਤਾਂ ਕਰਦੇ ਹਨ। ਅੱਜ ਵੇਖਿਆ ਜਾਵੇ ਤਾਂ ਭਰਾ ਭੈਣ, ਪਿਉ ਧੀ ਜਾਂ ਫਿਰ ਦਾਦੇ ਪੋਤੀ ਦਾ ਰਿਸ਼ਤਾ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ। ਪਰ ਸਮੇਂ ਦੇ ਹਿਸਾਬ ਦੇ ਨਾਲ ਇਨ੍ਹਾਂ ਵਿੱਚ ਵੀ ਖਟਾਸ ਆਉਂਦੀ ਜਾ ਰਹੀ ਹੈ। ਕਈ ਜਗ੍ਹਾਵਾਂ ਤੋਂ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ, ਜੋ ਦਿਲ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ।

ਬਦਲਦੇ ਜਮਾਨੇ ਵਿੱਚ ਲੋਕਾਂ ਦੀ ਸੋਚ ਭੋਰਾ ਵੀ ਨਹੀਂ ਬਦਲੀ। ਅੱਜ ਕੱਲ੍ਹ ਤਾਂ ਕੁਝ ਕੁ ਹਵਸ ਦੇ ਭੁੱਖੇ ਭਰਾ ਹੀ ਆਪਣੀਆਂ ਭੈਣਾਂ ਤੋਂ ਚਾਚੇ ਦੀਆਂ ਲੜਕੀਆਂ ਅਤੇ ਕੁਝ ਕੁ ਪਿਉ ਧੀਆਂ ਦੇ ਨਾਲ ਬਲਾਤਕਾਰ ਕਰ ਰਹੇ ਹਨ। ਇਹ ਸਾਰੀਆਂ ਘਟਨਾਵਾਂ ਸਾਨੂੰ ਉਹ ਸਭ ਕੁਝ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ, ਜੋ ਕੁਝ ਤਾਲੀਬਾਨ ਦੇ ਅੰਦਰ ਹੋ ਰਿਹਾ ਹੈ। ਤਾਲੀਬਾਨ ਦੇ ਅੰਦਰ ਬਲਾਤਕਾਰੀਆਂ ਨੂੰ ਜੋ ਸਜ਼ਾ ਦਿੱਤੀ ਜਾਂਦੀ ਹੈ, ਉਹ ਸ਼ਾਇਦ ਹੀ ਹੋਰ ਕਿਸੇ ਦੇਸ਼ ਵਿੱਚ ਕਿਸੇ ਬਲਾਤਕਾਰੀ ਨੂੰ ਦਿੱਤੀ ਜਾਂਦੀ ਹੋਵੇ।

ਬਲਾਤਕਾਰ ਕਰਨ ਵਾਲੇ ਦਾ ਤਾਲੀਬਾਨ ਦੇ ਅੰਦਰ ਸਿਰ 'ਕਲਮ' ਕਰ ਦਿੱਤਾ ਜਾਂਦਾ ਹੈ। ਅੱਤਵਾਦੀਆਂ ਦੇ ਦੇਸ਼ ਦੇ ਨਾਮ ਨਾਲ ਜਣਿਆਂ ਜਾਂਦਾ ਤਾਲੀਬਾਨ ਸਾਡੇ ਦੇਸ਼ਾਂ ਨਾਲੋਂ ਕਿਤੇ ਚੰਗਾ ਜਾਪ ਰਿਹਾ ਹੈ, ਜਿੱਥੇ ਬਲਾਤਕਾਰ ਜਿਹੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਅਤੇ ਸਾਡੇ ਦੇਸ਼ ਵਿੱਚ ਕਈ ਅਜਿਹੇ ਵੀ ਉੱਚੀਆਂ ਪਹੁੰਚਾਂ ਵਾਲੇ ਲੋਕ ਬੈਠੇ ਹਨ, ਜੋ ਬਲਾਤਕਾਰ ਕਰਕੇ ਵੀ ਬਿਨ੍ਹਾਂ ਸਜ਼ਾ ਤੋਂ ਬਾਹਰ ਆ ਜਾਂਦੇ ਹਨ। ਭਾਵੇਂ ਹੀ ਬਲਾਤਕਾਰੀਆਂ ਦੇ ਵਿਰੁੱਧ ਸਮੇਂ ਸਮੇਂ 'ਤੇ ਅਵਾਜ਼ ਉਠਦੀ ਰਹੀ ਹੈ।

ਪਰ ਫਿਰ ਵੀ ਬਲਾਤਕਾਰ ਜਿਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਿੱਤ ਦਿਨੀਂ ਹੋ ਰਹੇ ਬਲਾਤਕਾਰ ਦੇ ਵਿਰੁੱਧ ਸਮੂਹ ਸਮਾਜ ਨੂੰ ਇਕੱਠਾ ਹੋਣ ਦੀ ਲੋੜ ਹੈ। ਬਲਾਤਕਾਰ ਦੇ ਮੁੱਦੇ 'ਤੇ ਕੁਝ ਬੁੱਧੀਜੀਵੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬਲਾਤਕਾਰ ਹਮੇਸ਼ਾ ਨੀਚ ਸੋਚ ਵਾਲੇ ਲੋਕ ਹੀ ਕਰਦੇ ਹਨ। ਕਿਉਂਕਿ ਉਨ੍ਹਾਂ ਨੂੰ ਹਵਸ ਤੋਂ ਇਲਾਵਾ ਕੋਈ ਰਿਸ਼ਤਾ ਨਾਤਾ ਛੋਟਾ ਵੱਡਾ ਨਹੀਂ ਦਿੱਸਦਾ। ਦਰਅਸਲ, ਸਮੇਂ ਸਮੇਂ 'ਤੇ ਭਾਵੇਂ ਹੀ ਸਰਕਾਰਾਂ ਦੇ ਵੱਲੋਂ ਬਲਾਤਕਾਰ ਜਿਹੇ ਘਿਣੌਨੇ ਪਾਪ ਵਿਰੁੱਧ ਐਕਟ ਬਣਾਏ ਜਾਂਦੇ ਹਨ।

ਪਰ ਬਲਾਤਕਾਰੀ ਇਨ੍ਹਾਂ ਸਭ ਦੀ ਪ੍ਰਵਾਹ ਕੀਤੇ ਬਿਨ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਛੋਟੀਆਂ ਛੋਟੀਆਂ ਮਾਸੂਮ ਬੱਚੀਆਂ ਤੋਂ ਇਲਾਵਾ ਘਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੀ ਕਈ ਦਰਿੰਦੇ ਨਹੀਂ ਬਖ਼ਸ਼ਦੇ। ਬੁੱਧੀਜੀਵੀਆਂ ਨੇ ਬਲਾਤਕਾਰ ਦੇ ਵਿਰੁੱਧ ਸਮੂਹ ਸਮਾਜ ਨੂੰ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਅਤੇ ਮਾਣਯੋਗ ਅਦਾਲਤ ਤੋਂ ਮੰਗ ਕੀਤੀ ਕਿ ਬਲਾਤਕਾਰ ਕਰਨ ਵਾਲੇ ਦੋਸ਼ੀਆਂ ਨੂੰ ਘੱਟੋਂ ਘੱਟ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਬੰਦਾ ਬਲਾਤਕਾਰ ਕਰਨ ਤੋਂ ਪਹਿਲੋਂ ਸੌਂ ਵਾਰ ਸੋਚੇ।

ਸੋ ਦੋਸਤੋਂ, ਅੱਜ ਲੋੜ ਹੈ ਕਿ ਸਭ ਮਿਲ ਜੁਲ ਕੇ ਬਲਾਤਕਾਰੀਆਂ ਦੇ ਵਿਰੁੱਧ ਅਵਾਜ਼ ਚੁੱਕੀਏ। ਧੂਰੀ ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਰੇਪ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਬਲਾਤਕਾਰ ਦੇ ਮਾਮਲਿਆਂ ਵਿਰੁੱਧ ਸਭ ਨੂੰ ਸਖ਼ਤ ਹੋਣ ਦੀ ਲੋੜ ਹੈ। ਆਮ ਲੋਕਾਂ ਨੂੰ ਜਿੱਥੇ ਕਿਤੇ ਵੀ ਬਲਾਤਕਾਰ ਜਿਹੀ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਅਤੇ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਉਹ ਆਮ ਲੋਕਾਂ ਦੇ ਨਾਲ ਚੰਗਾ ਵਿਵਹਾਰ ਕਰੇ ਅਤੇ ਪੀੜ੍ਹਤਾਂ ਨੂੰ ਇਨਸਾਫ਼ ਦੁਆਏ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।