ਬਿੱਟੂ ਕਤਲ ਨਾਲ ਵੀ ਜੁੜੀ ਹੋ ਸਕਦੀ ਹਨ ਬਰਾਮਦ ਮੋਬਾਈਲਾਂ ਦੀ ਤਾਰ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 26 2019 11:38
Reading time: 1 min, 6 secs

ਬਿੱਟੂ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾ ਦੀ ਨਿਸ਼ਾਨਦੇਹੀ ਤੇ ਨਾਭਾ ਜੇਲ੍ਹ ਦੇ ਅੰਦਰੋਂ ਦੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ। ਭਾਵੇਂ ਕਿ, ਹਾਲ ਦੀ ਘੜੀ ਜਾਂਚ ਟੀਮ ਕੁਝ ਵੀ ਅਧਿਕਾਰਤ ਤੌਰ ਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੋ ਰਹੀ ਪਰ, ਭਰੋਸੇਯੋਗ ਸੂਤਰਾਂ ਅਨੁਸਾਰ ਬਰਾਮਦ ਹੋਏ ਮੋਬਾਈਲ ਫ਼ੋਨਾਂ ਦੇ ਤਾਰ ਬਿੱਟੂ ਕਤਲ ਕੇਸ ਨਾਲ ਵੀ ਜੁੜੇ ਹੋ ਸਕਦੇ ਹਨ। 

ਸੂਤਰਾਂ ਦਾ ਮੰਨਣਾ ਹੈ ਕਿ, ਜਿਹੜੇ ਮੋਬਾਈਲ ਫ਼ੋਨ ਬਰਾਮਦ ਹੋਏ ਹਨ ਉਨ੍ਹਾਂ ਵਿੱਚੋਂ ਇੱਕ ਫ਼ੋਨ ਦਾ ਸੰਬੰਧ ਉਸ ਬੰਬੀਹਾ ਗਰੁੱਪ ਨਾਲ ਜੁੜਿਆ ਹੋਇਆ ਹੈ, ਜਿਸ ਨੇ ਕਿ, ਸੋਸ਼ਲ ਮੀਡੀਆ ਉੱਤੇ ਬਿੱਟੂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦੱਸਿਆ ਜਾਂਦੇ ਕਿ, ਬਰਾਮਦ ਕੀਤੇ ਗਏ ਮੋਬਾਈਲ ਫ਼ੋਨ ਜੇਲ੍ਹ ਬੈਰਕ ਦੇ ਪਿਛਲੇ ਪਾਸੇ ਪਏ ਮਿੱਟੀ ਦੇ ਢੇਰ 'ਚ ਦੱਬੇ ਹੋਏ ਸਨ। 

ਜਾਂਚ ਟੀਮ ਨਾਲ ਜੁੜੇ ਸੂਤਰਾਂ ਅਨੁਸਾਰ, ਜਿਨ੍ਹਾਂ ਕੈਦੀਆਂ ਕੋਲੋਂ ਫ਼ੋਨ ਬਰਾਮਦ ਹੋਏ ਹਨ, ਉਨ੍ਹਾਂ ਦੀ ਪਹਿਚਾਣ ਵਰਿੰਦਰ ਸਿੰਘ ਤੇ ਸੁਨੀਲ ਭਨੋਟ ਵਜੋਂ ਹੋਈ ਹੈ। ਜੇਲ੍ਹ ਰਿਕਾਰਡ ਅਨੁਸਾਰ ਸੁਨੀਲ ਭਨੋਟ ਦੀ ਗ੍ਰਿਫ਼ਤਾਰੀ ਸਾਲ 2013 'ਚ ਹੋਈ ਸੀ। ਭਨੋਟ ਤੇ ਮੋਹਾਲੀ ਦੇ ਇੱਕ ਵਕੀਲ ਰਿਸ਼ਤੇਦਾਰ ਅਮਰਪ੍ਰੀਤ ਸਿੰਘ ਦੇ ਕਤਲ ਦਾ ਇਲਜ਼ਾਮ ਸੀ। ਸੂਤਰਾਂ ਦੀ ਮੰਨੀਏ ਤਾਂ ਜਾਂਚ ਟੀਮ ਨੇ ਬਰਾਮਦ ਹੋਏ ਮੋਬਾਈਲ ਫ਼ੋਨ ਦੇ ਡਾਟੇ ਨੂੰ ਖ਼ਂਘਾਲਣਾ ਸ਼ੁਰੂ ਕਰ ਦਿੱਤਾ ਹੈ, ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਉਨ੍ਹਾਂ ਦੇ ਤਾਰ ਜਾਂਚ ਟੀਮ ਨੂੰ ਬਿੱਟੂ ਕਤਲ ਕੇਸ ਦੀਆਂ ਜੜਾਂ ਤੱਕ ਨਹੀਂ ਲੈ ਜਾਣਗੇ। 

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।