ਹਰਿਆਣਾ ਦੇ ਪੰਜ ਵਪਾਰੀਆਂ 'ਤੇ ਠੱਗੀ ਮਾਰਨ ਦਾ ਇਲਜਾਮ, ਮਾਮਲਾ ਦਰਜ !

Last Updated: Jun 21 2019 12:03
Reading time: 1 min, 3 secs

ਜਿਲ੍ਹੇ ਦੇ ਪਿੰਡ ਆਲਮਗੜ ਨੇੜੇ ਬਣੀ ਇੱਕ ਪਲਾਸਟਿਕ ਦੀ ਫੈਕਟਰੀ ਦੇ ਮਾਲਕ ਨੇ ਹਰਿਆਣਾ ਦੀ ਇੱਕ ਫਰਮ ਦੇ 5 ਜਣਿਆਂ 'ਤੇ ਮਾਲ ਦੀ ਰਕਮ ਨਾ ਦੇ ਕੇ ਉਸ ਨਾਲ ਢਾਈ ਲੱਖ ਦੀ ਠੱਗੀ ਕਰਨ ਦੇ ਇਲਜਾਮ ਲਗਾਏ ਹਨ। ਪੁਲਿਸ ਨੇ ਇਸ ਮਾਮਲੇ 'ਚ 5 ਜਣਿਆਂ ਖਿਲਾਫ ਅਧੀਨ ਧਾਰਾ 420, 406, 34,120 ਬੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਮੁਤਾਬਿਕ ਪਿੰਡ ਆਲਮਗੜ ਦੇ ਨੇੜੇ ਫੋਕਲ ਪੁਆਇੰਟ ਕੋਲ ਬਣੀ ਲਘੁ ਫੈਕਟਰੀ ਪੰਜਾਬ ਪਲਾਸਟਿਕ ਦੇ ਮਾਲਕ ਦਲੀਪ ਕੁਮਾਰ ਪੁੱਤਰ ਧਰਮਪਾਲ ਵਾਸੀ ਦਸ਼ਮੇਸ਼ ਨਗਰ ਅਬੋਹਰ ਨੇ ਨਗਰ ਥਾਣਾ ਨੰਬਰ 2 ਦੀ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਇਲਜਾਮ ਲਗਾਏ ਕਿ ਉਸਨੇ 2 ਮਈ 2019 ਨੂੰ ਸੰਜੈ ਛਬਰਵਾਲ ਵਾਸੀ ਪਿੰਡ ਭੋੜੀਆ ਜਿਲ੍ਹਾ ਫਤਿਹਾਬਾਦ, ਕੇਹਰ ਸਿੰਘ ਬਰਾਲਾ ਵਾਸੀ ਪਿੰਡ ਬਨਗਾਮ ਜਿਲ੍ਹਾ ਫਤਿਹਾਬਾਦ, ਭਗਵਾਨ ਦਾਸ ਮਾਲਕ ਐਮ.ਐਲ ਇੰਟਰਪ੍ਰਾਈਜਿਜ ਨਵੀਂ ਅਨਾਜ ਮੰਡੀ ਫਤਿਹਾਬਾਦ, ਹੇਮੰਤ ਗੋਇਲ ਪੁੱਤਰ ਭਗਵਾਨ ਦਾਸ ਵਾਸੀ ਫਤਿਹਾਬਾਦ ਅਤੇ ਮਾਲਕ ਮਾਂਜੁ ਵਾਸੀ ਫਤਿਹਾਬਾਦ ਨੂੰ ਫਤਿਹਾਬਾਦ ਵਿਖੇ ਉਨ੍ਹ ਦੀ ਫਰਮ 'ਤੇ 2 ਲੱਖ 40 ਹਜ਼ਾਰ 861 ਰੁਪਏ ਦਾ ਸਮਾਨ ਉਤਾਰ ਕੇ ਆਇਆ ਸੀ। ਉਸ ਤੋਂ ਬਾਅਦ ਉਸਨੇ ਉਨ੍ਹਾਂ ਤੋਂ ਕਈ ਵਾਰ ਫੋਨ ਕਰਕੇ ਉਸਦੇ ਮਾਲ ਦੀ ਰਕਮ ਦੇਣ ਲਈ ਕਿਹਾ ਪਰ ਉਹ ਟਾਲ ਮਟੋਲ ਕਰਦੇ ਆ ਰਹੇ ਹਨ ਅਤੇ ਉਸਦੀ ਰਕਮ ਨਾ ਦੇ ਕੇ ਉਸ ਨਾਲ 2 ਲੱਖ 40 ਹਜ਼ਾਰ 861 ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।