ਕਿਤੇ, ਫ਼ਤਿਹਵੀਰ ਦੀ ਮੌਤ ਦੀ ਜ਼ਿੰਮੇਵਾਰੀ ਤੋਂ ਭੱਜਣਾ ਤਾਂ ਨਹੀਂ ਚਾਹੁੰਦੀ ਕੈਪਟਨ ਸਰਕਾਰ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 18:02
Reading time: 1 min, 11 secs

ਸੰਗਰੂਰ ਦੇ ਪਿੰਡ ਭਗਵਾਨਪੁਰਾ ਦੇ ਰਹਿਣ ਵਾਲੇ ਫ਼ਤਿਹਵੀਰ ਦੀ ਮੌਤ ਦੇ ਬਾਅਦ ਚੁਫੇਰਿਓਂ ਕੈਪਟਨ ਸਰਕਾਰ ਦੀ ਥੂਹ ਥੂਹ ਹੋ ਰਹੀ ਹੈ। ਹਰ ਕੋਈ ਕਾਂਗਰਸ ਸਰਕਾਰ ਅਤੇ ਸੰਗਰੂਰ ਪ੍ਰਸ਼ਾਸਨ ਨੂੰ ਲਾਹਨਤਾਂ ਪਾਉਂਦਾ ਹੋਇਆ ਸੁਣਾਈ ਵੀ ਦੇ ਰਿਹਾ ਹੈ ਅਤੇ ਵਿਖਾਈ ਵੀ।

ਦੋਸਤੋਂ, ਕੇਵਲ ਫ਼ਤਿਹਵੀਰ ਦੇ ਪਰਿਵਾਰਕ ਮੈਂਬਰ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿਉਂਦੀ ਜਾਗਦੀ ਜ਼ਮੀਰ ਵਾਲੇ ਲੋਕ ਵੀ ਫ਼ਤਿਹ ਦੀ ਬੇਵਕਤੀ ਮੌਤ ਹੋ ਜਾਣ ਦਾ ਸਾਰਾ ਠੀਕਰਾ ਕੈਪਟਨ ਸਰਕਾਰ ਦੇ ਸਿਰ ਤੇ ਭੰਨ ਚੁੱਕੇ ਹਨ। ਦੋਸਤੋਂ, ਇਸ ਕਾਂਡ ਦੇ ਬਾਅਦ ਕੈਪਟਨ ਸਰਕਾਰ ਨੂੰ ਇੰਨੀਆਂ ਕੁ ਲਾਹਨਤਾਂ ਪਈਆਂ ਹਨ, ਜਿਸ ਕਾਰਨ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬ ਸਰਕਾਰ ਦੀ ਛਵੀ ਬੇਹੱਦ ਖ਼ਰਾਬ ਹੋਈ ਹੈ।

ਗੱਲ ਕਰੀਏ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਲੰਘੇ ਦਿਨੀਂ ਹੀ ਉਨ੍ਹਾਂ ਨੇ ਸੁਨਾਮ ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲਾਗੋਵਾਲ ਜਾਣ ਵਾਲੀ ਸੜਕ ਦਾ ਨਾਮ ''ਫ਼ਤਿਹਵੀਰ ਸਿੰਘ'' ਦੇ ਨਾਮ ਤੇ ਰੱਖਣ ਦਾ ਐਲਾਨ ਕਰ ਦਿੱਤਾ ਹੈ। ਭਾਵੇਂਕਿ ਕੈਪਟਨ ਦਾ ਦਾਅਵਾ ਹੈ ਕਿ ਸੜਕ ਦਾ ਨਾਮ ਫ਼ਤਿਹਵੀਰ ਦੇ ਨਾਮ ਤੇ ਰੱਖਣ ਦੀ ਬੇਨਤੀ ਉਸਦੇ ਵਾਰਸਾਂ ਨੇ ਹੀ ਕੀਤੀ ਸੀ।

ਦੂਜੇ ਪਾਸੇ, ਸਿਆਸੀ ਚੂੰਢਮਾਰਾਂ ਅਨੁਸਾਰ ਕੈਪਟਨ ਸਰਕਾਰ ਨੇ ਇਹ ਫ਼ੈਸਲਾ ਆਪਣੇ ਤੌਰ ਤੇ ਅਤੇ ਕੇਵਲ ਤੇ ਕੇਵਲ ਫ਼ਤਿਹਵੀਰ ਦੇ ਸਿਵੇ ਤੇ ਸਿਆਸੀ ਰੋਟੀਆਂ ਸੇਕਣ ਲਈ ਕੀਤਾ ਹੈ। ਚੂੰਢੀਮਾਰਾਂ ਅਨੁਸਾਰ ਅਜਿਹਾ ਫ਼ੈਸਲਾ ਕਰਕੇ ਕਿਤੇ ਨਾ ਕਿਤੇ ਕੈਪਟਨ ਸਰਕਾਰ, ਫ਼ਤਿਹਵੀਰ ਦੀ ਮੌਤ ਦੀ ਜ਼ਿੰਮੇਵਾਰੀ ਤੋਂ ਭੱਜਣਾ ਤਾਂ ਚਾਹੁੰਦੀ ਹੈ ਤੇ ਉਸਦੇ ਸਿਆਸੀ ਅਸਰ ਨੂੰ ਵੀ ਘਟਾਉਣਾ ਚਾਹੁੰਦੀ ਹੈ, ਕਿਉਂ ਉਨ੍ਹਾਂ ਨੇ ਮੁਆਵਜ਼ਾ ਦੇਣ ਦੀ ਵੀ ਗੱਲ ਆਖੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।