ਘਰ ਬੰਦ ਕਰ ਪਰਿਵਾਰ ਗਿਆ ਸੀ ਦਿੱਲੀ, ਪਿੱਛੋਂ ਚੋਰ ਲੈ ਗਏ ਲੱਖਾਂ ਦੇ ਗਹਿਣੇ ਤੇ ਨਗਦੀ

Last Updated: Jun 20 2019 17:31
Reading time: 0 mins, 31 secs

ਸਥਾਨਕ ਗਿੱਦੜਬਾਹਾ ਸ਼ਹਿਰ ਦੇ ਇੱਕ ਘਰ ਵਿੱਚੋਂ ਚੋਰਾਂ ਨੇ ਕਰੀਬ ਡੇਢ ਲੱਖ ਤੋਂ ਜ਼ਿਆਦਾ ਦੇ ਸੋਨੇ ਦੇ ਗਹਿਣੇ ਤੇ 40 ਹਜ਼ਾਰ ਦੀ ਨਗਦੀ ਚੋਰੀ ਕਰ ਲਈ। ਪੁਲਿਸ ਨੂੰ ਦਿੱਤੀ ਜਾਣਕਾਰੀ ਵਿੱਚ ਸਹਿਜਪਾਲ ਸਿੰਘ ਵਾਸੀ ਲੱਛਮੀ ਨਗਰ, ਗਿੱਦੜਬਾਹਾ ਨੇ ਦੱਸਿਆ ਕਿ ਉਹ ਆਪਣੇ ਸਾਰੇ ਪਰਿਵਾਰ ਸਮੇਤ ਕਰੀਬ 10 ਦਿਨ ਲਈ ਦਿੱਲੀ ਗਿਆ ਸੀ ਅਤੇ ਅੱਜ ਜਦੋਂ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਅੰਦਰ ਜਿੰਦਰੇ ਟੁੱਟੇ ਹੋਏ ਹਨ ਅਤੇ ਚੋਰਾਂ ਵੱਲੋਂ ਗਹਿਣੇ ਅਤੇ ਨਗਦੀ ਨੂੰ ਚੋਰੀ ਕਰ ਲਿਆ ਗਿਆ ਹੈ ਜਿਸਦੀ ਕਿ ਕੀਮਤ ਕਰੀਬ ਦੋ ਲੱਖ ਬਣਦੀ ਹੈ। ਫ਼ਿਲਹਾਲ ਪੁਲਿਸ ਦੇ ਵੱਲੋਂ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।