ਨਿਸ਼ਕਾਮ ਸੇਵਾ ਦਾ ਦੂਜਾ ਨਾਮ ਹੈ ਸਰਦਾਰ ਡੀ ਪੀ ਸਿੰਘ ਚਾਵਲਾ (ਭਾਗ-2)

Last Updated: Jun 20 2019 13:16
Reading time: 1 min, 9 secs

ਬੀਤੇ ਕੱਲ੍ਹ ਅਸੀਂ ਤੁਹਾਨੂੰ ਸਰਦਾਰ ਡੀ ਪੀ ਸਿੰਘ ਚਾਵਲਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਿਆ ਸੀ, ਅੱਜ ਇਸੇ ਕੜੀ ਨੂੰ ਅੱਗੇ ਤੋਰਦਿਆਂ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਾਂਗੇ।

ਮੈਡੀਕਲ ਸੁਵਿਧਾਵਾਂ : ਸਰਦਾਰ ਡੀ ਪੀ ਸਿੰਘ ਚਾਵਲਾ ਨੇ ਆਪਣੇ ਅਹੁਦੇ ਤੇ ਰਹਿੰਦਿਆਂ ਨਿਸ਼ਕਾਮ ਸੇਵਾ ਕਰਦਿਆਂ ਸੰਗਤਾਂ ਦੀ ਸਹੂਲਤ ਲਈ ਮੈਡੀਕਲ ਸੇਵਾਵਾਂ ਦਾ ਵਿਸਥਾਰ ਵੀ ਕੀਤਾ। ਜਿਸ ਤਹਿਤ ਤਖ਼ਤ ਸੱਚਖੰਡ ਸਾਹਿਬ ਵੱਲੋਂ ਚੱਲ ਰਹੇ ਦਸਮੇਸ਼ ਹਸਪਤਾਲ ਲਈ ਡੈਂਟਲ ਚੇਅਰ ਅਤੇ ਲੋੜੀਂਦਾ ਸਮਾਨ ਦਾ ਅਰੇਂਜ਼ ਕਰਵਾਇਆ ਤੇ ਮੰਨੇ ਪ੍ਰਮੰਨੇ ਡਾਕਟਰ ਦਾਗੜੀਆ ਜੋ ਕਿ ਨਾਂਦੇੜ ਨਿਵਾਸੀ ਸਨ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸੇਵਾ ਲਈ ਪ੍ਰੇਰਿਤ ਕਰਕੇ ਰੋਜ਼ਾਨਾ 2 ਘੰਟੇ ਲਈ ਫ੍ਰੀ ਸੇਵਾ ਦੀ ਸ਼ੁਰੂਆਤ 6 ਮਈ 2017 ਨੂੰ ਕਰਵਾਈ। ਜਿਸ ਤੋਂ ਬਾਅਦ 16 ਜੁਲਾਈ ਅਤੇ 18 ਮਾਰਚ ਨੂੰ ਅੱਖਾਂ ਦੇ ਮੁਫ਼ਤ ਕੈਂਪ ਵੀ ਲਗਵਾਏ। ਜਿਸ ਦੌਰਾਨ ਮਰੀਜ਼ਾਂ ਦੀ ਫ੍ਰੀ ਸਰਜਰੀ ਕਰਵਾਉਣ ਦੇ ਨਾਲ-ਨਾਲ, ਦਵਾਈਆਂ ਅਤੇ ਐਨਕਾਂ ਦਾ ਪ੍ਰਬੰਧ ਵੀ ਕਰਕੇ ਦਿਵਾਇਆ। ਇਸ ਸਾਲ ਵੀ ਅੱਖਾਂ ਦਾ ਮੁਫ਼ਤ ਕੈਂਪ ਅਕਤੂਬਰ ਦੇ ਮਹੀਨੇ ਲੱਗਣ ਜਾ ਰਿਹਾ ਹੈ ਜਿਸ ਵਿੱਚ ਹਰੇਕ ਲੋੜਵੰਦ ਮਰੀਜ਼ ਨੂੰ ਬਿਨਾਂ ਭੇਦਭਾਵ ਦੇ ਇਲਾਜ ਦੀ ਸੁਵਿਧਾ ਦਿੱਤੀ ਜਾਵੇਗੀ।

ਪੜ੍ਹਾਈ ਦੇ ਖੇਤਰ ਵਿੱਚ ਵੀ ਅਹਿਮ ਯੋਗਦਾਨ: ਸਰਦਾਰ ਚਾਵਲਾ ਨੇ ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਦਿਆਂ ਹੋਇਆ ਪੜ੍ਹਾਈ ਦੇ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਜਿਸ ਤਹਿਤ ਸਿੱਖਿਆ ਵਿਭਾਗ ਨਾਲ ਸੰਪਰਕ ਕਰਕੇ ਸੀਬੀਐਸਈ ਪੈਟਰਨ ਤੇ ਨਵਾਂ ਸਕੂਲ 14 ਅਪ੍ਰੈਲ 2018 ਨੂੰ ਸ਼ੁਰੂ ਕਰਵਾਇਆ। ਵਿਦਿਆਰਥੀਆਂ ਦੀ ਸੁਵਿਧਾ ਲਈ ਸਕੂਲ ਬੱਸਾਂ ਵੀ ਵੱਖ-ਵੱਖ ਟਰੱਸਟਾਂ ਅਤੇ ਸੋਸਾਇਟੀਆਂ ਨੂੰ ਪ੍ਰੇਰਿਤ ਕਰਕੇ ਅਰੇਂਜ ਕਰਵਾਈਆਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਰਪੇਸ਼ ਨਾ ਆਵੇ।...(ਚਲਦਾ)

ਪੜ੍ਹੋ ਭਾਗ ਪਹਿਲਾ: http://newsnumber.com/news/story/148356