ਆਖ਼ਰ, ਕਾਰਵਾਈ ਕਰੇਗਾ ਕੀ ਚੋਣ ਕਮਿਸ਼ਨ ਸਨੀ ਦਿਓਲ ਦੇ ਖ਼ਿਲਾਫ਼? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Jun 20 2019 12:20
Reading time: 1 min, 47 secs

ਖ਼ਬਰਾਂ ਆ ਰਹੀਆਂ ਹਨ ਕਿ ਚੋਣ ਕਮਿਸ਼ਨ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨੀ ਦਿਓਲ ਦੇ ਚੋਣ ਖ਼ਰਚਿਆਂ ਨੂੰ ਲੈ ਕੇ ਕਾਫ਼ੀ ਖ਼ਫ਼ਾ ਹੈ। ਸੁਣਿਆ ਇਹ ਵੀ ਹੈ ਕਿ ਸਨੀ ਦਿਓਲ ਚੋਣ ਕਮਿਸ਼ਨ ਦੇ ਰਡਾਰ ਤੇ ਹਨ, ਤੇ ਕਮਿਸ਼ਨ ਨੇ ਸਨੀ ਦੇ ਖਿਲਾਫ਼ ਸਖ਼ਤ ਕਰਵਾਈ ਕਰਨ ਦੀ ਗੱਲ ਆਖੀ ਹੈ।

ਅਲੋਚਕ ਕੁਝ ਕੌੜੇ ਸਵਾਲ ਕਰਦੇ ਹਨ ਕਿ ਕੀ ਪੂਰੇ ਦੇਸ਼ ਵਿੱਚ ਕੇਵਲ ਸਨੀ ਦਿਓਲ ਹੀ ਹੈ, ਜਿਸਨੇ ਕਮਿਸ਼ਨ ਵੱਲੋਂ ਚੋਣ ਖ਼ਰਚਿਆਂ ਲਈ ਤੈਅ ਕੀਤੀ ਗਈ 70 ਲਖੀ ਬਾਰਡਰ ਨੂੰ ਪਾਰ ਕੀਤਾ ਹੈ? ਕੀ ਕਮਿਸ਼ਨ, ਸਨੀ ਦਿਓਲ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨੋਂ ਰੋਕੇਗਾ? ਜੇਕਰ ਚੋਣ ਕਮਿਸ਼ਨ ਨੂੰ ਪਤਾ ਸੀ ਕਿ ਸਨੀ ਦਾ ਚੋਣ ਖ਼ਰਚਾ ਤੈਅ ਸੀਮਾ ਨੂੰ ਪਾਰ ਚੁੱਕਾ ਹੈ ਤਾਂ ਕਿਉਂ ਨਹੀਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਅਯੋਗ ਕਰਾਰ ਦੇ ਦਿੱਤਾ? ਅੱਜ ਜਦੋਂ ਸਨੀ ਦਿਓਲ ਬਤੌਰ ਮੈਂਬਰ ਪਾਰਲੀਮੈਂਟ ਸੌਂਹ ਵੀ ਚੁੱਕ ਚੁੱਕੇ ਹਨ ਤਾਂ ਕੀ ਚੋਣ ਕਮਿਸ਼ਨ ਉਨ੍ਹਾਂ ਤੋਂ ਐੱਮ.ਪੀ. ਦਾ ਆਹੁਦਾ ਖੋਹ ਸਕਦਾ ਹੈ?

ਦੋਸਤੋਂ, ਅਜਿਹੇ ਹੋਰ ਕਈ ਸਵਾਲ ਹਨ, ਜਿਹੜੇ ਕਿ ਅਲੋਚਕ, ਚੋਣ ਕਮਿਸ਼ਨ ਕੋਲੋਂ ਪੁੱਛਣਾਂ ਚਾਹੁੰਦੇ ਹਨ। ਇਹਨਾਂ ਸਵਾਲਾਂ ਦੇ ਨਾਲ ਨਾਲ ਇੱਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਖ਼ਰ, ਚੋਣ ਨਤੀਜਿਆਂ ਦੇ ਲਗਭਗ ਇੱਕ ਮਹੀਨਾ ਬਾਅਦ ਚੋਣ ਕਮਿਸ਼ਨ ਸਨੀ ਦਿਓਲ ਦੇ ਖਿਲਾਫ਼ ਕਾਰਵਾਈ ਕਰੇਗਾ ਕੀ?

ਦੋਸਤੋਂ, ਜੇਕਰ, ਚੋਣ ਕਮਿਸ਼ਨ ਦੇ ਹਵਾਲੇ ਨਾਲ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਤੇ ਪ੍ਰਕਾਸ਼ਿਤ ਖ਼ਬਰਾਂ ਨੂੰ ਗਲਤ ਨਾ ਮੰਨੀਏ ਤਾਂ ਸਨੀ ਦਾ ਚੋਣ ਖ਼ਰਚਾ ਤੈਅ ਸੀਮਾ ਤੋਂ 16 ਲੱਖ ਟੱਪ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੋਣਾਂ ਦੇ ਦੌਰਾਨ, ਕੁਝ ਸਿਆਸੀ ਪਾਰਟੀਆਂ ਨੇ ਚੋਣ ਕਮਿਸ਼ਨ ਤੇ ਇੱਕ ਪਾਰਟੀ ਵਿਸ਼ੇਸ਼ ਦੇ ਹੱਕ 'ਚ ਭੁਗਤਣ ਦੇ ਇਲਜ਼ਾਮ ਲਗਾਏ ਸਨ, ਉਹ ਇਲਜ਼ਾਮ ਗਲਤ ਸਨ ਜਾਂ ਸਹੀ, ਨਿਊਜ਼ਨੰਬਰ ਨੂੰ ਉਸ ਨਾਲ ਕੋਈ ਲੈਣ ਦੇਣ ਨਹੀਂ ਹੈ।

ਦੋਸਤੋਂ, ਜੋ ਵੀ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਰ, ਚੋਣ ਕਮਿਸ਼ਨ, ਸਨੀ ਦਿਓਲ ਦੇ ਖਿਲਾਫ਼ ਕਾਰਵਾਈ ਕਰਦਾ ਕੀ ਹੈ? ਅਲੋਚਕਾਂ ਅਨੁਸਾਰ ਇਹ ਵੀ ਚੇਤੇ ਰੱਖ਼ਣਾ ਚਾਹੀਦਾ ਹੈ ਕਿ ਸਨੀ ਦਿਓਲ ਭਾਰਤੀ ਜਨਤਾ ਪਾਰਟੀ ਦਾ ਐੱਮ.ਪੀ. ਹੈ। ਇਸਦੇ ਬਾਵਜੂਦ ਵੀ ਜੇਕਰ, ਚੋਣ ਕਮਿਸ਼ਨ, ਸਨੀ ਦੇ ਖਿਲਾਫ਼ ਕਾਰਵਾਈ ਕਰਦਾ ਹੈ ਤਾਂ ਮੰਨਿਆ ਜਾ ਸਕਦਾ ਹੈ, ਚੋਣ ਕਮਿਸ਼ਨ ਸਹੀ ਮਾਇਨੇ ਵਿੱਚ ਬੜਾ ਤਾਕਤਵਰ ਤੇ ਆਜ਼ਾਦ ਹੈ, ਵਰਨਾਂ ਅਲੋਚਕਾਂ ਅਨੁਸਾਰ ਸਹੀ ਮਾਇਨੇ ਵਿੱਚ ਤਾਂ ਅੱਜ ਅਸੀਂ, ਆਜ਼ਾਦੀ ਦੇ 72 ਸਾਲ ਬਾਅਦ ਵੀ ਗੁਲਾਮ ਹੀ ਹਾਂ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।