ਜ਼ਿਲ੍ਹਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 19 ਹਜਾਰ ਤੋ ਵੱਧ ਨਸ਼ੀਲੀ ਗੋਲੀਆਂ ਸਣੇ 4 ਕਾਬੂ

Last Updated: Jun 20 2019 10:31
Reading time: 1 min, 18 secs

ਜ਼ਿਲ੍ਹਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬ ਮਿਲੀ ਜੱਦ ਪੁਲਿਸ ਵੱਲੋਂ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿਮ ਦੌਰਾਨ 19 ਹਜਾਰ ਤੋ ਵੀ ਵੱਧ ਨਸ਼ੀਲੀ ਗੋਲੀਆਂ ਸਣੇ 4 ਜਣਿਆ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਕਾਰਵਾਈ ਦੌਰਾਨ ਇਨ੍ਹਾਂ ਦਿਨੀਂ ਕਈ ਵੱਡੀਆਂ ਕਾਮਯਾਬੀਆਂ ਹਥ ਲੱਗੀਆਂ ਹਨ ਜਿਨ੍ਹਾਂ ਵਿੱਚ ਬੀਤੇ ਦਿਨੀਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵੱਲੋਂ ਕਾਬੂ ਕੀਤੇ ਗਏ 4 ਜਣਿਆ ਤੋ ਬਰਾਮਦ ਹੋਈ ਭਾਰੀ ਮਾਤਰਾ 'ਚ ਨਸ਼ੀਲੀ ਗੋਲੀਆਂ ਦੀ ਖੇਪ ਦਾ ਬਰਾਮਦ ਹੋਣਾ ਵੀ ਸ਼ਾਮਲ ਹੈ। ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਥਾਣਾ ਬਹਾਵਵਾਲਾ ਨੇ ਵਿਨੋਦ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਚੂਹੜੀਵਾਲਾ ਧੰਨਾ ਨੂੰ ਦੌਰਾਨੇ ਗਸਤ ਇੰਸਪੈਕਟਰ ਜਸਕਾਰ ਸਿੰਘ ਨੇ ਸ਼ੱਕੀ ਪੁਰਸ਼ ਦੀ ਜਾਂਚ ਦੌਰਾਨ ਉਕਤ ਨਾਮਜੱਦ ਮੁਲਜਮ ਪਾਸੋ 12500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ।

ਇਸੇ ਤਰ੍ਹਾਂ ਥਾਣਾ ਸਦਰ ਅਬੋਹਰ ਨੇ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਕੁੰਡਲ ਅਤੇ ਰਮਣ ਕੁਮਾਰ ਉਰਫ ਰੋਡੂ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਗੋਬਿੰਦਗੜ੍ਹ ਨੂੰ ਸੀ.ਆਈ.ਏ ਸਟਾਫ਼ ਫਾਜ਼ਿਲਕਾ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਗਸਤ ਪਿੰਡ ਗੋਬਿੰਦਗੜ੍ਹ ਦੇ ਨੇੜੇ ਹਾਜਰ ਸਨ ਤਾਂ ਇੱਕ ਛੋਟੇ ਹਾਥੀ ਨੂੰ ਰੋਕ ਕੇ ਉਸ ਵਿੱਚ ਸਵਾਰ ਉਕਤ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋ 6350 ਨਸ਼ੀਲੀ ਗੋਲੀਆਂ ਬਰਾਮਦ ਹੋਇਆਂ। ਇਸੇ ਤਰ੍ਹਾਂ ਥਾਣਾ ਸਿਟੀ ਜਲਾਲਾਬਾਦ ਨੇ ਕਵਲਜੀਤ ਸਿੰਘ ਉਰਫ ਕਲਾ ਪੁੱਤਰ ਫ਼ਲਕ ਸਿੰਘ ਵਾਸੀ ਆਲਮ ਕੇ ਜਲਾਲਾਬਾਦ ਨੂੰ ਪੁਲਿਸ ਪਾਰਟੀ ਨੇ ਗਸਤ ਦੌਰਾਨ ਕਾਬੂ ਕੀਤਾ ਹੈ। ਪੁਲਿਸ ਦਾਅਵੇ ਅਨੁਸਾਰ ਨਾਮਜੱਦ ਮੁਲਜਮ ਤੋ 260 ਨਸ਼ੀਲੀ ਗੋਲੀਆਂ ਬਰਾਮਦ ਹੋਇਆਂ ਹਨ। ਪੁਲਿਸ ਅਨੁਸਾਰ ਇਨ੍ਹਾਂ ਸਾਰੇ ਮੁਲਜਮਾਂ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਦੀ ਧਾਰਾ 22/61/85 ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਅਰੰਭੀ ਹੈ ।