ਪਾਕਿਸਤਾਨੀ ਕਹਿੰਦੇ ਹੁਣ ਕਸ਼ਮੀਰ ਰਹਿਣ ਦਿਓ ਕੋਹਲੀ ਦੇ ਦਿਓ

Last Updated: Jun 19 2019 18:40
Reading time: 0 mins, 44 secs

ਕ੍ਰਿਕੇਟ ਵਿਸ਼ਵ ਕੱਪ ਵਿੱਚ ਭਾਰਤ ਹੱਥੋਂ ਹਾਰਨ ਤੇ ਪਾਕਿਸਤਾਨ ਕ੍ਰਿਕੇਟ ਟੀਮ ਦੀ ਹਾਲਤ ਬਹੁਤ ਹੀ ਨਾਜ਼ੁਕ ਹੋਈ ਪਈ ਹੈ। ਪੂਰੇ ਵਿਸ਼ਵ ਵਿੱਚ ਬੈਠੇ ਪਾਕਿਸਤਾਨੀ ਆਪਣੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਦੀ ਖ਼ੂਬ ਲਾਹ ਪਾਹ ਕਰ ਰਹੇ ਹਨ। ਆਮ ਆਦਮੀ ਤੋਂ ਲੈ ਕੇ ਸਾਬਕਾ ਕ੍ਰਿਕਟਰ ਤੱਕ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਚੁੱਕੇ ਹਨ ਤੇ ਸੋਸ਼ਲ ਮੀਡਿਆ ਤੇ ਤਾਂ ਟੀਮ ਦੀ ਜੋ ਫਜ਼ੀਹਤ ਹੋ ਰਹੀ ਹੈ ਉਸ ਦਾ ਹਾਲ ਹੀ ਕੋਈ ਨਹੀਂ। ਆਪਣੀ ਹੋ ਰਹੀ ਫਜ਼ੀਹਤ ਤੋਂ ਪਾਕਿ ਖਿਡਾਰੀ ਵੀ ਤੰਗ ਆਕੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦੀ ਐਨੀ ਫਜ਼ੀਹਤ ਨਾ ਕਰਨ। ਸੋਸ਼ਲ ਮੀਡਿਆ ਤੇ ਹੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਕਿਸਤਾਨੀ ਲੋਕ ਭਾਰਤ ਕੋਲੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਹੁਣ ਕਸ਼ਮੀਰ ਨਹੀਂ ਚਾਹੀਦਾ ਇਸ ਲੈ ਉਨ੍ਹਾਂ ਨੂੰ ਕੋਹਲੀ ਦੇ ਦਿਓ।  ਇਸ ਤਸਵੀਰ ਨੂੰ ਸ਼ੇਅਰ ਕਰਕੇ ਲੋਕ ਖ਼ੂਬ ਮਜ਼ੇ ਲੈ ਰਹੇ ਹਨ। ਹਾਲਾਂਕਿ ਨਿਊਜ਼ਨੰਬਰ ਇਸ ਤਸਵੀਰ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ।