"ਬਠਿੰਡਾ ਸ਼ਹਿਰ ਨਗੀਨਾ ਮੀਂਹ ਅੱਧਾ ਘੰਟਾ ਚਿੱਕੜ ਮਹੀਨਾ"

Last Updated: Jun 19 2019 17:46
Reading time: 0 mins, 43 secs

ਪਰਸੋਂ ਰਾਤ ਪਏ ਮੀਂਹ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਦੇ ਦਿੱਤੀ। 47 ਡਿਗਰੀ ਨੂੰ ਛੂਹ ਰਹੇ ਤਾਪਮਾਨ ਅਤੇ ਤਪਦੀ ਲੂ ਨਾਲ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਸੀ। ਇਨਸਾਨ ਤਾਂ ਫਿਰ ਗਰਮੀ ਨੂੰ ਸਹਿ ਰਹੇ ਸਨ ਪਰ ਪੰਛੀ ਅਤੇ ਜਾਨਵਰ ਬਿਲਕੁਲ ਹੀ ਅਵਾਜ਼ਾਰ ਸਨ। ਰਾਹਤ ਭਾਰੀ ਇਹ ਬਰਸਾਤ ਬਠਿੰਡਾ ਵਾਸੀਆਂ ਲਈ ਇੱਕ ਹੋਰ ਆਫ਼ਤ ਲੈ ਆਈ ਹੈ। ਕਿਉਂਕਿ ਨਗਰ ਨਿਗਮ ਬਠਿੰਡਾ ਦੋ ਦਿਨ ਬੀਤਣ ਦੇ ਬਾਵਜੂਦ ਵੀ ਸੜਕਾਂ ਤੋਂ ਪਾਣੀ ਨਹੀਂ ਕੱਢ ਪਾਇਆ। ਨਗਰ ਨਿਗਮ ਦੀ ਨਾਲਾਇਕੀ ਕਰਕੇ ਹੀ ਸ਼ਾਇਦ ਬਠਿੰਡਾ ਦੇ ਲੋਕ ਆਪਣੇ ਸ਼ਹਿਰ ਦਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਹਨ ਕਿ ਬਠਿੰਡਾ ਸ਼ਹਿਰ ਨਗੀਨਾ ਮੀਂਹ ਅੱਧਾ ਘੰਟਾ ਚਿੱਕੜ ਮਹੀਨਾ। ਦੋ ਦਿਨਾਂ ਤੋਂ ਖੜੇ ਪਾਣੀ ਕਰਕੇ ਲੋਕਾਂ ਦਾ ਆਉਣਾ ਜਾਣਾ ਮੁਹਾਲ ਹੋਇਆ ਪਿਆ ਹੈ ਪਰ ਨਗਰ ਨਿਗਮ ਹਾਲੇ ਤੱਕ ਸੁੱਤਾ ਹੀ ਜਾਪ ਰਿਹਾ ਹੈ। ਦੱਸਦੇ ਚੱਲੀਏ ਕਿ ਅਮਰੀਕ ਸਿੰਘ ਰੋਡ ਤੇ ਮੀਂਹ ਦੇ ਖੜੇ ਪਾਣੀ ਵਿੱਚ ਡੁੱਬਣ ਕਰਕੇ ਇੱਕ ਨੌਜਵਾਨ ਦੀ ਮੌਤ ਵੀ ਹੋ ਚੁੱਕੀ ਹੈ।