ਕੰਮਕਾਜ ਠੱਪ ਕਰਕੇ ਡੀ.ਸੀ. ਦਫ਼ਤਰ ਕਾਮਿਆਂ ਨੇ ਕੀਤੀ ਨਾਅਰੇਬਾਜ਼ੀ

Last Updated: Jun 19 2019 16:33
Reading time: 0 mins, 44 secs

ਪੰਜਾਬ ਰਾਜ ਜ਼ਿਲ੍ਹਾ ਡੀ.ਸੀ ਦਫ਼ਤਰ ਇੰਪਲਾਈਜ਼ ਯੂਨੀਅਨ ਵਲੋਂ ਪਹਿਲਾਂ ਤੋਂ ਐਲਾਨੇ ਗਏ ਸੰਘਰਸ਼ ਅਨੁਸਾਰ ਸੁਪਰਡੈਂਟਾਂ ਦੀਆਂ ਤਰੱਕੀਆਂ ਕਰਨ, ਤਰੱਕੀ ਕੋਟਾ ਵਧਾਉਣ, ਪੁਰਾਣੀ ਪੈਨਸ਼ਨ ਦੀ ਬਹਾਲੀ, ਡੀ.ਏ, ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨਾ ਅਤੇ ਮੁਲਾਜ਼ਮਾਂ ਸਬੰਧੀ ਹੋਰ ਮਾਰੂ ਫ਼ੈਸਲੇ ਵਾਪਸ ਲੈਣਾ ਆਦਿ ਮੰਗਾਂ ਨੂੰ ਲੈ ਕੇ ਬੀਤੇ ਕੱਲ੍ਹ ਹੜਤਾਲ ਸ਼ੁਰੂ ਕੀਤੀ ਗਈ। ਅਣਮਿੱਥੇ ਸਮੇਂ ਦੀ ਕਮਲਛੋੜ ਹੜਤਾਲ ਨੂੰ ਲੈ ਕੇ ਡੀ.ਸੀ ਦਫ਼ਤਰ ਦੇ ਸਾਰੇ ਵਿਭਾਗਾਂ, ਰਜਿਸਟਰੀਆਂ, ਐਸ.ਡੀ.ਐਮਜ਼ ਦੇ ਦਫ਼ਤਰਾਂ ਅਤੇ ਹੋਰ ਵਿਭਾਗਾਂ ਵਿੱਚ ਕੰਮਕਾਜ ਬਿਲਕੁੱਲ ਠੱਪ ਰੱਖਿਆ। ਜਿਸ ਕਰਕੇ ਲੋਕਾਂ ਨੂੰ ਆਪਣੇ ਕੰਮਾਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਦਿਨ ਭਰ ਲੋਕ ਇਸ ਹੜਤਾਲ ਕਰਕੇ ਖੱਜਲ ਖ਼ੁਆਰ ਹੁੰਦੇ ਰਹੇ। ਸਨਿਚਰਵਾਰ ਅਤੇ ਐਤਵਾਰ ਦੀ ਪਹਿਲਾਂ ਹੀ ਛੁੱਟੀ ਸੀ ਅਤੇ ਸ਼ੁੱਕਰਵਾਰ ਨੂੰ ਕਬੀਰ ਜੈਅੰਤੀ ਕਰਕੇ ਸਰਕਾਰੀ ਛੁੱਟੀ ਸੀ, ਜਿਸ ਕਰਕੇ ਲੋਕਾਂ ਦੇ ਕੰਮ ਪਹਿਲਾਂ ਹੀ ਤਿੰਨ ਦਿਨਾਂ ਤੋਂ ਨਹੀਂ ਹੋਏ ਸਨ ਅਤੇ ਕੰਮਕਾਜ ਠੱਪ ਰਹਿਣ ਕਰਕੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਲੋਕ ਕਾਫੀ ਖੱਜਲ ਖ਼ੁਆਰ ਹੋਏ।