ਮੁਕਤਸਰ ਔਰਤ ਕੁੱਟਮਾਰ ਮਾਮਲਾ: ਰਿਮਾਂਡ ਖਤਮ ਹੋਣ ਦੇ ਬਾਅਦ 6 ਮੁਲਜ਼ਮ ਭੇਜੇ ਦੋ ਹਫਤੇ ਦੀ ਨਿਆਇਕ ਹਿਰਾਸਤ 'ਚ

Last Updated: Jun 19 2019 16:32
Reading time: 1 min, 0 secs

ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬੀਤੇ ਦਿਨੀਂ ਇੱਕ ਕੌਂਸਲਰ ਦੇ ਭਰਾਵਾਂ ਵੱਲੋਂ ਕੀਤੀ ਇੱਕ ਔਰਤ ਦੀ ਕੁੱਟਮਾਰ ਦੇ ਮਾਮਲੇ ਵਿੱਚ ਅੱਜ ਰਿਮਾਂਡ ਖਤਮ ਹੋਣ ਦੇ ਬਾਅਦ ਅਦਾਲਤ 'ਚ ਪੇਸ਼ ਕੀਤੇ ਛੇ ਮੁਲਜ਼ਮਾਂ ਨੂੰ ਦੋ ਹਫਤੇ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਡਿਊਟੀ ਮੈਜਿਸਟ੍ਰੇਟ ਰਵੀ ਗੁਲਾਟੀ ਦੀ ਅਦਾਲਤ ਦੇ ਵੱਲੋਂ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਛੇ ਮਰਦ ਮੁਲਜ਼ਮਾਂ ਕੌਂਸਲਰ ਰਾਕੇਸ਼ ਚੌਧਰੀ, ਰੂਪ ਲਾਲ ਪੁੱਤਰ ਸੋਹਨ ਲਾਲ, ਸੁਰੇਸ਼ ਚੌਧਰੀ ਪੁੱਤਰ ਸੋਹਨ ਲਾਲ, ਸਨੀ ਚੌਧਰੀ ਪੁੱਤਰ ਜੋਗੀ ਉਰਫ਼ ਸੋਹਨ ਲਾਲ, ਸ਼ੇਖ਼ ਉਰਫ਼ ਰਿਸੂ ਪੁੱਤਰ ਬਿੱਲਾ, ਜੈਬੋ ਉਰਫ਼ ਸਲੀਮ ਪੁੱਤਰ ਲਛਮਣ ਸਿੰਘ ਨੂੰ ਦੋ ਹਫਤੇ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ ਜਦਕਿ ਇੱਕ ਔਰਤ ਗੁੱਡੀ ਪਤਨੀ ਸੋਹਨ ਲਾਲ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਹੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।  ਜ਼ਿਕਰਯੋਗ ਹੈ ਕੇ ਇਸ ਮਾਮਲੇ ਵਿੱਚ ਹਾਲੇ ਵੀ ਤਿੰਨ ਲੋਕਾਂ ਗ੍ਰਿਫਤਾਰੀ ਬਾਕੀ ਹੈ। ਦੱਸਣਯੋਗ ਹੈ ਕੇ ਬੀਤੇ ਦਿਨੀਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾਵਾਂ ਦੇ ਵੱਲੋਂ ਪੈਸੇ ਦੇ ਲੈਣ ਦੇਣ ਵਿੱਚ ਬੂੜਾ ਗੁੱਜਰ ਰੋਡ ਤੇ ਇੱਕ ਔਰਤ ਦੇ ਘਰ ਵਿੱਚ ਦਾਖਲ ਹੋ ਉਸਨੂੰ ਬਾਹਰ ਘੜੀਸ ਕੇ ਬਹੁਤ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਇਸ ਕੌਂਸਲਰ ਦੇ ਕਾਂਗਰਸੀ ਨਹੀਂ ਹੋਣ ਅਤੇ ਅਕਾਲੀ ਦਲ ਨਾਲ ਸਬੰਧਿਤ ਹੋਣ ਦੇ ਬਾਰੇ ਵਿੱਚ ਵੀ ਕੱਲ ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਦਾਅਵਾ ਕੀਤਾ ਸੀ।