ਕਿਸਾਨਾਂ ਲਈ ਮੀਂਹ ਲਾਹੇਵੰਦ ਸਿੱਧ ਹੋਵੇਗਾ: ਖੇਤੀਬਾੜੀ ਅਫ਼ਸਰ

Last Updated: Jun 19 2019 16:28
Reading time: 0 mins, 31 secs

ਬੇਸ਼ੱਕ ਤੇਜ਼ ਚੱਲੀ ਹਨੇਰੀ ਨਾਲ ਮੌਸਮੀ ਫ਼ਸਲਾਂ ਦਾ ਕੁਝ ਜਗ੍ਹਾ ਨੁਕਸਾਨ ਹੋਇਆ ਹੈ। ਪਰ ਹਨੇਰੀ ਦੇ ਨਾਲ ਪਏ ਮੀਂਹ ਦੇ ਚੱਲਦਿਆਂ ਤਾਪਮਾਨ ਵਿੱਚ ਕਮੀ ਆਈ ਹੈ ਅਤੇ ਦੂਜੇ ਪਾਸੇ ਪਾਣੀ ਦੀ ਕਿੱਲਤ ਤੋਂ ਵੀ ਕਿਸਾਨਾਂ ਨੂੰ ਨਿਜ਼ਾਤ ਮਿਲੇਗੀ ਅਤੇ ਝੋਨੇ ਦੀ ਲੁਆਈ ਦਾ ਕੰਮ ਹੋਰ ਤੇਜ਼ੀ ਫੜ੍ਹੇਗਾ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਏ ਇਸ ਮੀਂਹ ਕਾਰਨ ਫ਼ਸਲਾਂ ਨੂੰ ਮੌਸਮੀ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ ਅਤੇ ਹਵਾ ਵਿੱਚ ਨਮੀ ਆ ਜਾਣ ਕਾਰਨ ਸਿਆਲੂ ਮੱਕੀ ਦੀ ਫ਼ਸਲ ਦਾ ਝਾੜ ਵੀ ਵਧੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਇਹ ਮੀਂਹ ਸਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਲਈ ਵੀ ਲਾਹੇਵੰਦ ਸਿੱਧ ਹੋਵੇਗਾ।