ਡੀ.ਸੀ. ਦਫ਼ਤਰ ਮੁਲਾਜ਼ਮਾਂ ਨੇ ਕੀਤੀ ਗੇਟ ਰੋਸ਼ ਰੈਲੀ

Last Updated: Jun 19 2019 16:12
Reading time: 1 min, 17 secs

ਪੰਜਾਬ ਰਾਜ ਜ਼ਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਦੇ ਸੱਦੇ ਤੇ ਅੱਜ ਡੀ.ਸੀ. ਦਫ਼ਤਰ ਫ਼ਾਜ਼ਿਲਕਾ ਦੇ ਮੁਲਾਜ਼ਮਾਂ ਨੇ ਦੂਜੇ ਦਿਨ ਵੀ ਹੜਤਾਲ ਜਾਰੀ ਰੱਖੀ। ਇਸ ਮੌਕੇ ਡੀ.ਸੀ. ਦਫ਼ਤਰ, ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ ਦਫ਼ਤਰ ਅਤੇ ਸਬ ਤਹਿਸੀਲਾਂ ਦੇ ਮੁਲਾਜ਼ਮਾਂ ਨੇ ਗੇਟ ਰੈਲੀ ਕੀਤੀ ਅਤੇ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਪਾਲ, ਪ੍ਰੈਸ ਸਕੱਤਰ ਅੰਕੁਰ ਸ਼ਰਮਾ ਨੇ ਦੱਸਿਆ ਕਿ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਸਰਕਾਰ ਵਿਰੁੱਧ ਰੋਸ਼ ਪ੍ਰਗਟ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਯੂਨੀਅਨ ਦੀ ਜਾਇਜ਼ ਮੰਗਾਂ ਨੂੰ ਪੁਰਾ ਨਹੀਂ ਕੀਤੀ ਜਾਂਦਾ ਉਦੋਂ ਤੱਕ ਯੂਨੀਅਨ ਵੱਲੋਂ ਆਪਣਾ ਰੋਸ਼ ਪ੍ਰਦਰਸ਼ਨ ਜਾਰੀ ਰੱਖਿਆ ਜਾਵੇਗਾ। ਯੂਨੀਅਨ ਅਹੁਦੇਦਾਰਾਂ ਨੇ ਦੱਸਿਆ ਕਿ ਮੁਲਾਜ਼ਮ ਵਾਧੂ ਕੰਮ ਬੋਝ ਹੇਠ ਦਬ ਕੇ ਬਿਮਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਬਿਨਾ ਸ਼ਰਤ ਪੁਰਾ ਕੀਤਾ ਜਾਵੇ। 

ਇਸ ਮੌਕੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ, ਜਨਰਲ ਸਕੱਤਰ ਫਰੀਕ ਚੰਦ, ਮਨਜੀਤ ਸਿੰਘ ਸੁਪਰਡੰਟ (ਮਾਲ), ਹਰਦੀਪ ਕੋਰ ਸੁਪਰਡੰਟ, ਸਤਨਾਮ ਸਿੰਘ ਵਿੱਤ ਸਕੱਤਰ, ਪ੍ਰਦੀਪ ਸ਼ਰਮਾ, ਹਰਭਜਨ ਸਿੰਘ, ਗਨੇਸ਼ ਸ਼ਰਮਾ, ਨਰਿੰਦਰ ਕੁਮਾਰ, ਪਵਨ ਕੁਮਾਰ, ਰਾਮ ਸਿੰਘ, ਭੁਪਿੰਦਰ ਸਿੰਘ, ਮੰਗਲ ਸਿੰਘ, ਵਿੱਕੀ ਮੌਂਗਾ, ਅਜੈ ਕੁਮਾਰ, ਸੁਨੀਲ ਕੁਮਾਰ, ਮਨੋਰਥ ਸਚਦੇਵਾ, ਅਮਿਤ ਧਮੇਜਾ, ਇੰਦਰਜੀਤ ਸਿੰਘ, ਸੰਜੀਵ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਕਰਤਾਰ ਸਿੰਘ, ਸੁਭਾਸ਼ ਚੰਦਰ, ਬਲਵੰਤ ਰਾਏ ਸੋਲੰਕੀ, ਵਿਕਾਸ ਜਾਵਾ, ਸਾਗਰ ਚਾਵਲਾ, ਅੰਸ਼ੁਮਨ, ਰਤਨ ਲਾਲ, ਰਾਜ ਕੁਮਾਰ, ਸੁਭਾਸ਼ ਚੰਦਰ, ਅਪ੍ਰੀਤ ਬਤਰਾ, ਜਸਵਿੰਦਰ ਕੌਰ ਸੁਪਰਡੰਟ, ਆਸ਼ੁ ਰਾਣੀ, ਨੀਲਮ ਰਾਣੀ, ਨੇਹਾ ਰਾਣੀ, ਅੰਜੂ ਬਾਲਾ, ਮਾਲਤੀ ਗਰੋਵਰ, ਚੇਤ ਰਾਮ , ਰਜਨੀ ਬਾਲਾ, ਚੇਤਨਾ, ਮਨਿਲਾ, ਸ਼ਵੇਤਾ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਾਜ ਰਾਣੀ, ਆਸ਼ਾ ਰਾਣੀ, ਅਮਨਪ੍ਰੀਤ ਕੌਰ ਅਤੇ ਹੋਰ ਯੂਨੀਅਨ ਦੇ ਮੈਂਬਰ ਹਾਜ਼ਰ ਸਨ ।