ਜੇ ਬਾਦਲ ਸੱਚਮੁੱਚ ਪੰਥ ਦਰਦੀ ਤਾਂ ਮੋਦੀ ਸਰਕਾਰ ਤੋਂ 84 ਦੇ ਸਾਰੇ ਕੇਸ ਖੁਲਵਾਉਣ ਅਤੇ ਜਲਦੀ ਸਜਾ ਦਿਵਾਉਣ: ਬਲਜਿੰਦਰ ਕੌਰ

Last Updated: Jun 19 2019 12:50
Reading time: 0 mins, 42 secs

ਬਾਦਲ ਪਰਿਵਾਰ ਪੰਥ ਦੇ ਨਾ ਤੇ ਹਮੇਸ਼ਾ ਸਿੱਖ ਕੌਮ ਨੂੰ ਲੁੱਟਦਾ ਰਿਹਾ ਹੈl ਬਾਦਲ ਪਰਿਵਾਰ ਪੰਥ ਦੇ ਨਾਮ ਤੇ ਆਪਣੇ ਨਿੱਜੀ ਹਿਤਾਂ ਨੂੰ ਸਾਧਦਾ ਰਿਹਾ ਹੈ l ਇਹ ਬਿਆਨ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਨੇ ਦਿੱਤਾ ਹੈ l ਉਨ੍ਹਾਂ ਬਾਦਲ ਪਰਿਵਾਰ ਤੇ ਵਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਕਰ ਰਹੀ ਐਸਆਈਟੀ ਦੇ ਖੁਲਾਸਿਆਂ ਅਤੇ ਗਿਆਨੀ ਇਕਬਾਲ ਸਿੰਘ ਜੀ ਦੇ ਸਨਸਨੀਖੇਜ ਖੁਲਾਸਿਆਂ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਕਿਸ ਤਰਾਂ ਬਾਦਲ ਪਰਿਵਾਰ ਨੇ ਪੰਥੰਕ ਸੰਸਥਾਵਾਂ ਅਤੇ ਪੰਜਾਬ ਦਾ ਘਾਣ ਕੀਤਾ ਹੈ l ਉਨ੍ਹਾਂ ਇਹ ਵੀ ਕਿਹਾ ਕਿ ਬਾਦਲ ਪਰਿਵਾਰ 84 ਦੇ ਕਾਤਿਲਾਂ ਨੂੰ ਵੀ ਸਜਾ ਦਵਾਉਣ ਲਈ ਗੰਭੀਰ ਨਹੀਂ ਹੈ, ਜੇਕਰ ਸੱਚਮੁੱਚ ਬਾਦਲ ਪਰਿਵਾਰ ਕਮਲ ਨਾਥ, ਜਗਦੀਸ਼ ਟਾਈਟਲਰ ਸਮੇਤ 84 ਦੇ ਕਾਤਲਾਂ ਨੂੰ ਸਜਾ ਦਿਵਾਉਣੀ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਭਾਈਵਾਲ ਪਾਰਟੀ ਸਰਕਾਰ ਤੋਂ ਸਭ ਦੇ ਖਿਲਾਫ ਕੇਸ ਖੁਲਵਾਉਣ ਅਤੇ ਉਨ੍ਹਾਂ ਕੇਸਾਂ ਦਾ ਜਲਦੀ ਨਿਪਟਾਰਾ ਕਰਵਾਕੇ ਸਜਾ ਦਿਵਾਉਣ l