200 ਗ੍ਰਾਮ ਅਫ਼ੀਮ ਸਣੇ ਇੱਕ ਕਾਬੂ

Last Updated: Jun 19 2019 12:51
Reading time: 0 mins, 26 secs

ਪੁਲਿਸ ਨੇ ਇੱਕ ਵਿਅਕਤੀ ਨੂੰ 200 ਗ੍ਰਾਮ ਅਫ਼ੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਬਣਦੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ 1 ਅਬੋਹਰ ਨੇ ਨਿਰਮਲ ਸਿੰਘ ਉਰਫ਼ ਨਿਮਾ ਪੁੱਤਰ ਜਸਵੰਤ ਸਿੰਘ ਵਾਸੀ ਸੀਡ ਫਾਰਮ ਪੱਕਾ ਅਬੋਹਰ ਖ਼ਿਲਾਫ਼ 18 ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਦੌਰਾਨੇ ਗਸ਼ਤ ਉਕਤ ਮੁਲਜ਼ਮ ਤੋਂ ਅਫ਼ੀਮ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਉਸ ਤੋ ਕੀਤੀ ਗਈ ਪੁੱਛਗਿੱਛ 'ਚ ਮੁਲਜ਼ਮ ਕੁਛ ਨਹੀਂ ਦੱਸ ਸਕਿਆ ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਗਈ ਹੈ।