ਸਰਪੰਚ ਦੇ ਗੋਲੀ ਮਾਰਕੇ ਲਿਆ ਹਾਰ ਦਾ ਬਦਲਾ!!

Last Updated: Jun 19 2019 12:29
Reading time: 0 mins, 58 secs

ਜਿਲ੍ਹਾ ਪਟਿਆਲਾ ਦੇ ਪਿੰਡ ਫ਼ਤਿਹਪੁਰ ਦੇ ਮੌਜੂਦਾ ਸਰਪੰਚ ਅਮਰਿੰਦਰ ਸਿੰਘ ਤੇ ਇਸੇ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰਾਂ ਨੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਵੀ ਜਾਣਾ ਸੀ ਜੇਕਰ ਉਹ, ਗੋਲੀ ਲੱਗ ਜਾਣ ਦੇ ਬਾਵਜੂਦ ਵੀ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਨਾ ਹੋ ਜਾਂਦਾ ਤਾਂ। ਅਮਰਿੰਦਰ ਸਿੰਘ ਨੇ ਹਮਲੇ ਦਾ ਇਲਜ਼ਾਮ ਪਿੰਡ ਫ਼ਤਿਹਪੁਰ ਦੇ ਰਹਿਣ ਵਾਲੇ ਉਸਦੇ ਵਿਰੋਧੀ ਧੜੇ ਦੇ ਅੱਧੀ ਦਰਜਨ ਵਿਅਕਤੀਆਂ ਤੇ ਲਗਾਇਆ ਹੈ। ਸਰਪੰਚ ਦਾ ਕਹਿਣਾ ਹੈ ਕਿ, ਜਿਸ ਦਿਨ ਦਾ ਉਹ ਸਰਪੰਚੀ ਦੀ ਚੋਣ ਜਿੱਤਿਆ ਹੈ, ਉਸਦੇ ਵਿਰੋਧੀ ਉਸਤੋਂ ਖ਼ਾਰ ਖ਼ਾਣ ਲੱਗ ਪਏ ਹਨ ਅਤੇ ਆਨੇ ਬਹਾਨੇ ਉਸ ਨਾਲ ਪੰਗੇ ਲੈਂਦੇ ਰਹਿੰਦੇ ਹਨ। 

ਇਲਜ਼ਾਮਾਂ ਅਨੁਸਾਰ, ਲੰਘੀ ਦੇਰ ਸ਼ਾਮ ਅਮਰਿੰਦਰ ਸਿੰਘ ਆਪਣੇ ਖ਼ੇਤ ਤੋਂ ਘਰ ਵੱਲ ਜਾ ਰਿਹਾ ਸੀ ਜਿੱਥੇ ਪਹਿਲਾਂ ਤੋਂ ਹੀ ਤਾਕ ਵਿੱਚ ਖ਼ੜੇ ਉਸਦੇ ਵਿਰੋਧੀਆਂ ਨੇ ਜਾਨੋ ਮਾਰਨ ਦੇ ਇਰਾਦੇ ਨਾਲ ਉਸਤੇ ਗੋਲੀ ਚਲਾ ਦਿੱਤੀ। ਅਮਰਿੰਦਰ ਦਾ ਕਹਿਣਾ ਹੈ ਕਿ, ਜ਼ਖਮੀ ਹੋਣ ਦੇ ਬਾਵਜੂਦ ਵੀ ਉਹ ਭੱਜ ਕੇ ਆਪਣੇ ਘਰ ਵੜ ਗਿਆ, ਵਰਨਾਂ ਉਹ ਹਮਲਾਵਰਾਂ ਹੱਥੋਂ ਮਾਰਿਆ ਜਾਂਦਾ। ਪਟਿਆਲਾ ਪੁਲਿਸ ਨੇ ਉਕਤ ਮਾਮਲੇ ਵਿੱਚ ਪਿੰਡ ਫ਼ਤਿਹਪੁਰ ਦੇ ਰਹਿਣ ਵਾਲੇ ਲਗਭਗ ਅੱਧੀ ਦਰਜਨ ਵਿਅਕਤੀਆਂ ਦੇ ਖਿਲਾਫ਼ ਧਾਰਾ 336, 508 , 148 ਅਤੇ 149 ਦੇ ਤਹਿਤ ਪਰਚ ਦਰਜ ਕੀਤਾ ਹੈ।