ਧੋਖ਼ਾ, ਵਿਆਹ ਕਰਵਾ ਕੇ ਲਾੜਾ ਚੜ ਗਿਆ ਜਹਾਜੇ!!

Last Updated: Jun 19 2019 11:52
Reading time: 0 mins, 51 secs

ਐੱਨ.ਆਰ.ਆਈਜ਼.ਲਾੜਿਆਂ ਵੱਲੋਂ ਪੰਜਾਬ ਆ ਕੇ ਵਿਆਹ ਕਰਵਾਉਣ ਅਤੇ ਬਾਅਦ ਵਿੱਚ ਵਿਦੇਸ਼ਾਂ 'ਚ ਭੱਜ ਜਾਣ ਦੇ ਮਾਮਲੇ ਲਗਾਤਰ ਸਾਹਮਣੇ ਆ ਰਹੇ ਹਨ। ਲੱਖ ਦਾਅਵਿਆਂ ਦੇ ਬਾਵਜੂਦ ਵੀ ਪੁਲਿਸ ਅਜਿਹੇ ਕੇਸਾਂ ਨੂੰ ਰੋਕ ਪਾਉਣ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ ਹੈ। ਲਾੜੇ ਆਉਂਦੇ ਹਨ, ਵਿਆਹ ਕਰਵਾਉਂਦੇ ਹਨ, ਦੋ ਚਾਰ ਮਹੀਨੇ ਐਸ਼ ਪ੍ਰਸਤੀ ਕਰਦੇ ਹਨ ਤੇ ਜਹਾਜੇ ਚੜ ਜਾਂਦੇ ਹਨ। ਇੱਕ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਥਾਣਾ ਵੂਮੈਨ ਪਟਿਆਲਾ ਵਿੱਚ ਵੀ, ਜਿੱਥੇ ਇੱਕ ਐੱਨ.ਆਰ.ਆਈ. ਲਾੜੇ ਵੱਲੋਂ ਪਿੰਡ ਖ਼ਰਾਜ਼ਪੁਰ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਵਿਆਹ ਕਰਵਾਉਣ ਦੇ ਬਾਅਦ ਮਹਿਜ਼ ਪੰਜ ਮਹੀਨੇ ਬਾਅਦ ਹੀ ਇਟਲੀ ਭੱਜ ਗਿਆ। ਥਾਣਾ ਵੂਮੈਨ ਨੇ ਜਾਂਚ ਦੇ ਬਾਅਦ ਪਿੰਡ ਸੈਦਖ਼ੇੜੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ, ਉਸਦੇ ਮਾਤਾ-ਪਿਤਾ ਅਤੇ ਭਰਾ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਲਜ਼ਾਮ ਹੈ ਕਿ, ਜਸਵਿੰਦਰ ਸਿੰਘ ਨੇ ਆਪਣੀ ਪਤਨੀ ਨਾਲ ਵਾਅਦਾ ਕੀਤਾ ਸੀ ਕਿ, ਵਿਆਹ ਤੋਂ ਕੁਝ ਦੇਰ ਬਾਅਦ ਹੀ ਉਹ ਉਸਨੂੰ ਆਪਣੇ ਨਾਲ ਇਟਲੀ ਲੈ ਜਾਵੇਗਾ ਪਰ ਬਾਅਦ ਵਿੱਚ ਉਸਨੇ ਫ਼ੋਨ ਤੱਕ ਚੁੱਕਣਾਂ ਬੰਦ ਕਰ ਦਿੱਤਾ। ਦੱਸਿਆ ਜਾ ਰਿਹੈ ਕਿ, ਐੱਨ.ਆਰ.ਆਈ.ਲਾੜੇ ਦੀ ਪੀੜਤ ਕੁੜੀ ਇਸ ਵੇਲੇ ਆਪਣੇ ਪੇਕੇ ਪਿੰਡ ਖ਼ਰਾਜ਼ਪੁਰ ਹੀ ਰਹਿ ਰਹੇ ਹੈ।