ਬਠਿੰਡਾ ਵਿਖੇ ਮੀਂਹ ਦੇ ਪਾਣੀ ਨੇ ਲਈ ਜਾਨ

Last Updated: Jun 18 2019 18:18
Reading time: 0 mins, 39 secs

ਅੱਤ ਦੀ ਗਰਮੀ ਤੋਂ ਬਾਅਦ ਬੀਤੇ ਦਿਨ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਿੱਤੀ ਹੈ ਪਰ ਇਹ ਮੀਂਹ, ਇੱਕ ਨੌਜਵਾਨ ਲਈ ਜਾਨ ਦਾ ਖੌਅ ਹੀ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਕਾਰਨ ਕਾਫੀ ਜ਼ਿਆਦਾ ਮਾਤਰਾ ਵਿੱਚ ਮੀਂਹ ਦਾ ਪਾਣੀ ਖੜ ਗਿਆ ਸੀ। ਇਸ ਖੜੇ ਹੋਏ ਪਾਣੀ ਵਿੱਚ ਡੁੱਬਣ ਕਰਕੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਪਾਈ ਹੈ। ਦੱਸਦੇ ਚੱਲੀਏ ਕਿ ਬਠਿੰਡਾ ਵਿਖੇ ਅਕਸਰ ਹੀ ਮੀਂਹ ਤੋਂ ਬਾਅਦ ਸੜਕਾਂ ਤੇ ਭਾਰੀ ਮਾਤਰਾ ਵਿੱਚ ਪਾਣੀ ਖੜ ਜਾਂਦਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਵਿੱਚ ਪਏ ਮੀਂਹ ਤੋਂ ਬਾਅਦ ਸੁੱਖਪਾਲ ਸਿੰਘ ਖਹਿਰਾ ਨੇ ਵੀ ਲਾਈਵ ਹੋਕੇ ਸਥਾਨਕ ਪ੍ਰਸ਼ਾਸਨ ਤੇ ਸਵਾਲ ਚੁੱਕੇ ਸਨ ਪਰ ਹੁਣ ਵੋਟਾਂ ਲੱਗ ਚੁੱਕੀਆਂ ਹਨ ਇਸ ਲਈ ਸੁੱਖਪਾਲ ਸਿੰਘ ਖਹਿਰਾ ਵੀ ਲਾਪਤਾ ਹਨ।