ਅੱਜ ਡੀ.ਸੀ .ਦਫ਼ਤਰ 'ਚ ਹੜਤਾਲ ਰਹੇਗੀ

Last Updated: Jun 18 2019 12:44
Reading time: 0 mins, 45 secs

ਸਰਕਾਰੀ ਕੰਮ ਕਰਵਾਉਣ ਲਈ ਲੋਕਾਂ ਨੂੰ ਪਹਿਲਾਂ ਹੀ ਖੱਜਲ ਖ਼ੁਆਰ ਹੋਣਾ ਪੈਂਦਾ ਹੈ ਕਿਉਂਕਿ ਸਰਕਾਰੀ ਕੰਮ ਬਹੁਤ ਹੀ ਸੁਸਤ ਤਰੀਕੇ ਨਾਲ ਹੁੰਦੇ ਹਨ ਜਿਸ ਕਾਰਨ ਲੋਕਾਂ ਦਾ ਸਮਾਂ ਅਤੇ ਪੈਸਾ ਹਮੇਸ਼ਾ ਲੋੜ ਤੋਂ ਵੱਧ ਜਾਇਆ ਹੋ ਜਾਂਦਾ ਹੈ। ਅੱਜ  ਸਰਕਾਰੀ ਕੰਮ ਕਰਵਾਉਣ ਜਾ ਰਹੇ ਲੋਕ ਜਿਨ੍ਹਾਂ ਦੇ ਕੰਮ ਡੀ.ਸੀ ਦਫ਼ਤਰ ਜਾ ਐਸਡੀਐਮ ਦਫ਼ਤਰ ਨਾਲ ਸੰਬੰਧਿਤ ਹਨ ਉਹ ਅੱਜ ਇਨ੍ਹਾਂ ਮਹਿਕਮੇ ਵੱਲ ਨਹੀਂ ਜਾਣ ਕਿਉਂਕਿ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਨੇ ਹੜਤਾਲ ਦਾ ਐਲਾਨ ਕੀਤਾ ਹੈ ਅਤੇ ਇਹ ਹੜਤਾਲ ਕਿੰਨੇ ਦਿਨ ਰਹੇਗੀ ਇਸ ਬਾਰੇ ਵੀ ਮੁਲਾਜ਼ਮ ਦੱਸਣ ਨੂੰ ਤਿਆਰ ਨਹੀਂ ਹਨ। ਪਹਿਲਾ ਤੋਂ ਸੁਸਤ ਰਫ਼ਤਾਰ ਨਾਲ ਹੋ ਰਹੇ ਸਰਕਾਰੀ ਕੰਮ ਨੂੰ ਹੁਣ ਬਿਲਕੁਲ ਹੀ ਠੱਲ੍ਹ ਪੈ ਜਾਵੇਗੀ ਜਿਸ ਨਾਲ ਲੋਕਾਂ ਨੂੰ ਖ਼ਾਸੀ ਪ੍ਰੇਸ਼ਾਨੀ ਆਵੇਗੀ।  ਇੱਕ ਜਾਣਕਾਰੀ ਮੁਤਾਬਿਕ ਬਠਿੰਡਾ ਤਹਿਸੀਲ ਦਫ਼ਤਰ ਵਿਚ ਰੋਜ਼ਾਨਾ 60 ,70 ਰਜਿਸਟਰੀਆਂ ਹੁੰਦੀਆਂ ਹਨ ਜੋ ਅੱਜ ਨਹੀਂ ਹੋ ਸਕਣਗੀਆਂ। ਦੱਸਦੇ ਚੱਲੀਏ ਪਹਿਲਾ ਹੀ ਸ਼ਨੀਵਾਰ ,ਐਤਵਾਰ ਅਤੇ ਸੋਮਵਾਰ ਕਬੀਰ ਜੈਅੰਤੀ ਡੀ  ਛੁੱਟੀ ਤੋਂ ਬਾਅਦ ਅੱਜ ਦਫ਼ਤਰ ਖੁੱਲ੍ਹਣਾ ਸੀ ਜੋ ਕਿ ਅੱਜ ਵੀ ਨਹੀਂ ਕੰਮ ਹੋ ਸਕੇਗਾ।