ਪਤਨੀ ਨੂੰ ਪਰਾਏ ਮਰਦ ਨਾਲ ਵੇਖ, ਪਤੀ ਨੇ ਨਿਗਲ ਲਈ ਜ਼ਹਿਰ, ਮੌਤ

Last Updated: Jun 18 2019 12:14
Reading time: 1 min, 3 secs

ਪਟਿਆਲਾ ਦੇ ਪਿੰਡ ਅਚਲ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਮਾੜੇ ਚਾਲ ਚੱਲਣ ਦੇ ਚੱਲਦਿਆਂ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਕਰਨ ਵਾਲੇ ਵਿਅਕਤੀ ਦੀ ਪਹਿਚਾਣ 40 ਸਾਲਾਂ ਸੁਖਚੈਨ ਸਿੰਘ ਦੇ ਤੌਰ ਤੇ ਹੋਈ ਹੈ। ਇਲਜ਼ਾਮ ਹੈ ਕਿ, ਸੁਖਚੈਨ ਸਿੰਘ ਨੇ ਆਪਣੀ ਪਤਨੀ ਰਜਨੀ (ਨਕਲੀ ਨਾਮ) ਨੂੰ ਕਿਸੇ ਪਰਾਏ ਮਰਦ ਦੇ ਨਾਲ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਸੀ। 

ਅਸਲ ਕਾਰਨ ਕੀ ਹਨ, ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ, ਸੁਖਚੈਨ ਸਿੰਘ ਦੇ ਭਰਾ ਬਲਕਰ ਸਿੰਘ ਦਾ ਕਹਿਣਾ ਹੈ, ਰਜਨੀ ਦਾ ਚਾਲ ਚੱਲਣ ਪਹਿਲਾਂ ਤੋਂ ਠੀਕ ਨਹੀਂ ਸੀ, ਉਹ ਪਹਿਲਾਂ ਵੀ ਖ਼ੰਨਾਂ ਵਿੱਚ ਇੱਕ ਪਰਾਏ ਮਰਦ ਨਾਲ ਫ਼ੜੀ ਗਈ ਸੀ। ਘਰ ਬਰਬਾਦ ਨਾ ਹੋਵੇ ਇਸ ਲਈ ਸੁਖਚੈਨ ਨੇ ਕੌੜਾ ਘੁੱਟ ਭਰ ਕੇ ਰਜਨੀ ਨੂੰ ਮੁੜ ਆਪਣੇ ਨਾਲ ਰੱਖ ਲਿਆ। ਇਲਜ਼ਾਮਾਂ ਅਨੁਸਾਰ ਕਿ, 6 ਜੂਨ ਨੂੰ ਉਹ ਪਿੰਡ ਤੰਦਾ ਬੰਦਾ ਵਿੱਚ ਰਹਿੰਦੇ ਆਪਣੇ ਪ੍ਰੇਮੀ ਕੋਲ ਚਲੀ ਗਈ ਸੀ। 

ਦੱਸਿਆ ਜਾ ਰਿਹੈ ਕਿ, ਪਤਾ ਲੱਗਣ ਦੇ ਸੁਖਚੈਨ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਪਤਨੀ ਰਜਨੀ ਨੂੰ ਲੈਣ ਲਈ ਉਕਤ ਪਿੰਡ ਗਿਆ ਜਿੱਥੇ ਕਿ, ਉਸ ਨੇ ਆਪਣੀ ਪਤਨੀ ਨੂੰ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਸੀ, ਜਿਸ ਦੇ ਬਾਅਦ ਉਸ ਨੇ ਘਰ ਆ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕਰ ਲਈ। ਦੂਜੇ ਪਾਸੇ ਪੁਲਿਸ ਨੇ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।