ਦਰਿਆ 'ਚ ਡੁੱਬੀ ਬੇੜੀ, ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

Last Updated: Jun 18 2019 11:28
Reading time: 0 mins, 49 secs

ਬੀਤੀ ਦੇਰ ਸ਼ਾਮ ਝੋਨਾ ਲਗਾ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੇ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪ੍ਰਛਾਣ ਜਸਪਾਲ ਸਿੰਘ, ਭੈਣ ਸੋਨੀਆ (19) ਅਤੇ ਸੰਜਨਾ ਵਾਸੀ ਪਿੰਡ ਚਾਂਦੀ ਵਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਸਪਾਲ ਸਿੰਘ ਹੁਰੀਂ ਇੱਕੋਂ ਬੇੜੀ 'ਤੇ ਸਵਾਰ ਹੋ ਕੇ ਕਰੀਬ 8 ਜਣੇ ਦਰਿਆ ਤੋਂ ਪਾਰੋਂ ਝੋਨਾ ਲਗਾ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਦਰਿਆ ਵਿੱਚ ਪਾਣੀ ਦੀ ਉਛੱਲ ਵੱਜਣ ਦੇ ਕਾਰਨ ਬੇੜੀ ਦਰਿਆ ਵਿੱਚ ਡੁੱਬ ਗਈ, ਜਿਸ ਕਾਰਨ ਜਸਪਾਲ ਸਿੰਘ, ਭੈਣ ਸੋਨੀਆ (19) ਅਤੇ ਸੰਜਨਾ ਵਾਸੀ ਪਿੰਡ ਚਾਂਦੀ ਵਾਲਾ ਦੀ ਮੌਤ ਹੋ ਗਈ, ਜਦੋਂਕਿ ਬੇੜੀ ਵਿੱਚ ਸਵਾਰ ਜਸਵੰਤ ਕੌਰ, ਸਰੋਜ ਰਾਣੀ, ਤਾਰਾ ਸਿੰਘ, ਜੈਸਮੀਨ ਕੌਰ, ਅਤੇ ਪ੍ਰਵੀਨ ਰਾਣੀ ਨੂੰ ਪਿੰਡ ਵਾਸੀਆਂ ਦੇ ਵੱਲੋਂ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ। ਦੱਸ ਦਈਏ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਕਿ ਸਤਲੁੱਜ ਦਰਿਆ ਦੇ ਉਪਰ ਪੁਲ ਬਣਾਇਆ ਜਾਵੇ, ਪਰ ਪ੍ਰਸ਼ਾਸਨ ਅਤੇ ਸਰਕਾਰ ਇਸ ਦੇ ਵੱਲ ਧਿਆਨ ਨਹੀਂ ਦੇ ਰਹੀ।