ਲੁਧਿਆਣਾ ਜ਼ਿਲ੍ਹੇ 'ਚ 3 ਲੱਖ 80 ਹਜ਼ਾਰ 140 ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪੋਲੀਓ ਬੂੰਦਾਂ.!!

Last Updated: Jun 17 2019 14:05
Reading time: 0 mins, 32 secs

ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਡਿਸਪੈਂਸਰੀ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਡਾ. ਸਿੱਧੂ ਨੇ ਪਲਸ ਪੋਲੀਓ ਰੋਕੂ ਬੂੰਦਾਂ ਪਿਆਉਣ ਵਾਲੇ ਵਲੰਟੀਅਰਾਂ, ਸੁਪਰਵਾਈਜ਼ਰਾਂ, ਬੂਥਾਂ 'ਤੇ ਬੈਠੀਆਂ ਟੀਮਾਂ ਤੋਂ ਇਲਾਵਾ ਟਰਾਂਜਿਸਟ ਪੋਸਟਾਂ 'ਤੇ ਬੈਠੇ ਵਰਕਰਾਂ ਨੂੰ ਕਿਹਾ ਕਿ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ । ਹਰੇਕ ਵਰਕਰ ਤਨਦੇਹੀ ਨਾਲ ਕੰਮ ਕਰ ਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹੇ। ਇਸ ਨੈਸ਼ਨਲ ਅਭਿਆਨ ਦੌਰਾਨ ਲੁਧਿਆਣਾ ਜ਼ਿਲ੍ਹੇ ਵਿਚ 3 ਲੱਖ 80 ਹਜ਼ਾਰ 140 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਆਈਆਂ ਜਾਣਗੀਆਂ। ਅਭਿਆਨ ਨੂੰ ਕਵਰ ਕਰਨ ਲਈ 1654 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ 0 ਤੋਂ 5 ਸਾਲ ਦਾ ਇਕ ਵੀ ਬੱਚਾ ਬੂੰਦਾਂ ਤੋਂ ਵਾਂਝਾ ਨਾ ਰਹੇ।