ਮਹਿਬੂਬਾ ਨਾਲ ਫੜੇ ਗਏ ਵਿਅਕਤੀ ਦੀ ਪਤਨੀ ਨੇ ਖੋਲ੍ਹੇ ਕਾਲੇ ਚਿੱਠੇ.!!!

Last Updated: Jun 16 2019 18:46
Reading time: 1 min, 23 secs

ਬੀਤੇ ਦਿਨੀ ਫਿਰੋਜ਼ਪੁਰ ਦੇ ਅਲੀਜਾ ਹੋਟਲ ਵਿਖੇ ਇੱਕ ਵਿਅਕਤੀ ਆਪਣੀ ਮਹਿਬੂਬਾ ਨਾਲ ਫੜਿਆ ਗਿਆ ਸੀ। ਉਕਤ ਵਿਅਕਤੀ ਦੀ ਪਤਨੀ ਵੱਲੋਂ ਹੀ ਉਨ੍ਹਾਂ ਨੂੰ ਫੜਿਆ ਗਿਆ ਸੀ। ਦੱਸ ਦਈਏ ਕਿ ਉਕਤ ਵਿਅਕਤੀ ਨੇ ਆਪਣੀ ਮਹਿਬੂਬਾ ਨਾਲ ਮਿਲ ਕੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜ਼ਖਮੀ ਹਾਲਤ ਵਿੱਚ ਔਰਤ ਨੂੰ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਅੱਜ ਫਿਰੋਜ਼ਪੁਰ ਕੈਂਟ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਪੀੜਤ ਅਨੂੰ ਮਿੱਤਲ ਨੇ ਦੱਸਿਆ ਕਿ ਉਸਦੇ ਪਤੀ ਵਿਪੁਲ ਦੇ ਫ਼ਿਰੋਜ਼ਪੁਰ ਛਾਉਣੀ ਦੀ ਰਹਿਣ ਵਾਲੀ ਇੱਕ ਮੁਸਕਾਨ ਨਾਮ ਦੀ ਲੜਕੀ ਦੇ ਨਾਲ ਨਾਜਾਇਜ਼ ਸੰਬੰਧ ਹਨ। ਉਨ੍ਹਾਂ ਨੇ ਦੱਸਿਆ ਕਿ 13 ਜੂਨ ਨੂੰ ਉਸ ਨੂੰ ਸੂਚਨਾ ਮਿਲੀ ਸੀ ਕਿ ਅਲੀਜਾ ਹੋਟਲ ਵਿੱਚ ਉਸ ਦਾ ਪਤੀ ਅਤੇ ਮੁਸਕਾਨ ਇਕੱਠੇ ਬੈਠੇ ਹਨ। ਸੂਚਨਾ ਮਿਲਦਿਆਂ ਸਾਰ ਹੀ ਉਹ ਆਪਣੇ ਸਹੁਰੇ ਨੂੰ ਨਾਲ ਲੈ ਕੇ ਅਲੀਜਾ ਹੋਟਲ ਗਈ ਅਤੇ ਆਪਣੇ ਪਤੀ ਨੂੰ ਮੁਸਕਾਨ ਦੇ ਕਬਜ਼ੇ ਵਿੱਚ ਉਹ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਦਈ ਦੇ ਪਤੀ ਵਿਪੁਲ ਨੇ ਆਪਣੀ ਮਹਿਬੂਬਾ ਮੁਸਕਾਨ ਦੇ ਨਾਲ ਮਿਲ ਕੇ ਮੁੱਦਈਆ ਦੀ ਕੁੱਟਮਾਰ ਕੀਤੀ। ਅੰਨੁ ਮਿੱਤਲ ਨੇ ਦੋਸ਼ ਲਗਾਇਆ ਕਿ ਸਿਟੀ ਥਾਣੇ ਵੱਲੋਂ ਵਿਪੁਲ ਅਤੇ ਮੁਸਕਾਨ ਦੇ ਵਿਰੁੱਧ ਮਾਮਲਾ ਤਾਂ ਦਰਜ ਕਰ ਲਿਆ ਗਿਆ ਹੈ, ਪਰ ਪੁਲਸ ਵੱਲੋਂ ਹੁਣ ਤੱਕ ਉਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ। ਅਨੂੰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਪੁਲ ਅਤੇ ਮੁਸਕਾਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਅਨੂੰ ਨੇ ਆਪਣੇ ਪਤੀ ਦੇ ਕਾਲੇ ਚਿੱਠੇ ਖੋਲਦੇ ਹੋਏ ਦੋਸ਼ ਲਗਾਇਆ ਕਿ ਉਸ ਦੇ ਪਤੀ ਦੇ ਪਿਛਲੇ ਕਈ ਸਾਲਾਂ ਤੋਂ ਮੁਸਕਾਨ ਦੇ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਆਪਣੇ ਪਤੀ ਨੂੰ ਮੁਸਕਾਨ ਨਾਲ ਮਿਲਣ ਤੋਂ ਰੋਕਦੀ ਸੀ, ਪਰ ਉਸ ਦਾ ਪਤੀ ਉਸ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਪੱਤਰਕਾਰਾਂ ਮੂਹਰੇ ਅੰਨੁ ਨੇ ਹੋਰ ਵੀ ਕਈ ਦੋਸ਼ ਆਪਣੇ ਪਤੀ ਤੇ ਲਗਾਏ।