ਇੰਝ ਆਈ ਮੌਤ, ਸਪੀਕਰ ਬਕਸੇ ਹੇਠ ਦਬ ਗਈ ਮਹਿਲਾ !

Last Updated: Jun 16 2019 17:03
Reading time: 0 mins, 47 secs

ਜਨਮ ਤੇ ਮੌਤ ਉਸ ਪ੍ਰਮਾਤਮ ਹਥ ਹੈ, ਇਹ ਗੱਲ ਇੱਕ ਵਾਰੀ ਫਿਰ ਸਚ ਸਾਬਤ ਹੋਇਆ ਹੈ। ਇੱਕ ਸ਼ੋਕ ਸਭਾ ਦੌਰਾਨ ਇੱਕ ਭਾਰੀ ਸਪੀਕਰ ਦਾ ਬਕਸਾ ਇੱਕ ਬਜੁਰਗ ਮਹਿਲਾ 'ਤੇ ਡਿੱਗਣ ਕਰਕੇ ਉਸਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਇੱਕ ਮਹਿਲਾ ਫੱਟੜ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਦੇ ਕੰਧਵਾਲਾ ਰੋਡ 'ਤੇ ਸਥਿਤ ਧਰਮਸ਼ਾਲਾ ਦਯਾ ਰਾਮ ਸੇਵਾ ਸਦਨ ਧਰਮਸ਼ਾਲਾ 'ਚ ਅੱਜ ਇੱਕ ਸ਼ੋਕ ਸਭਾ ਦਾ ਆਯੋਜਨ ਕੀਤਾ ਹੋਇਆ ਸੀ। ਇਸ ਸਭਾ 'ਚ ਸ਼ਾਮਲ ਹੋਈ ਲੋਕ ਬੈਠੇ ਸਨ ਤਾਂ ਉਸੇ ਵੇਲੇ ਕਿਰਤਾਂ ਲਈ ਲਾਏ ਗਏ ਸਪੀਕਰਾਂ ਵਿੱਚੋਂ ਇੱਕ ਸਪੀਕਰ ਵਾਲਾ ਬਕਸਾ ਹੇਠਾ ਬੈਠੀਆਂ ਮਹਿਲਾਵਾਂ 'ਤੇ ਡਿੱਗ ਗਿਆ। ਅਚਾਨਕ ਹੀ ਡਿੱਗੇ ਇਸ ਬਕਸ਼ੇ ਨੂੰ ਫਟਾਫਟ ਪਾਸੇ ਕੀਤਾ ਅਤੇ ਵੇਖਿਆ ਕਿ ਉਸਦੀ ਚਪੇਟ 'ਚ ਆਉਣ ਕਰਕੇ ਦੋ ਮਹਿਲਾਵਾਂ ਫੱਟੜ ਹੋ ਗਈਆਂ ਹਨ। ਫੱਟੜ ਮਹਿਲਾ ਮਧੂ ਨੂੰ ਸੰਭਾਲਿਆ ਅਤੇ ਜਦੋ ਕਿ ਗੰਭੀਰ ਰੂਪ ਨਾਲ ਫੱਟੜ ਬਜੁਰਗ ਮਹਿਲਾ ਪਾਰਵਤੀ ਦੇਵੀ ਦੀ ਮੌਤ ਹੋ ਗਈ। ਪਾਰਵਤੀ ਦੇਵੀ ਫੋਟੋਗ੍ਰਾਫ਼ਰ ਐਸੋਸੀਏਸ਼ਨ ਅਬੋਹਰ ਦੇ ਪ੍ਰਧਾਨ ਸਤਿਆਵਾਨ ਸ਼ਾਕਿਆ ਦੀ ਮਾਂ ਸੀ ਜਦੋ ਕਿ ਫੱਟੜ ਮਹਿਲਾ ਉਸਦੀ ਪਤਨੀ ਹੈ।