ਮੈਂ ਚੱਲਿਆ, ਐਨਾ ਕਹਿ ਕੇ ਮੁੰਡੇ ਨੇ ਮਾਰ ਦਿੱਤੀ ਸੀ ਭਾਖ਼ੜਾ 'ਚ ਛਾਲ!!

Last Updated: Jun 16 2019 15:40
Reading time: 0 mins, 51 secs

ਪਿੰਡ ਖ਼ਨੌੜਾ ਦੇ ਰਹਿਣ ਵਾਲੇ ਮਲਕੀਤ ਸਿੰਘ ਦੀ ਲਾਸ਼ ਖ਼ਨੌਰੀ ਹੈੱਡ ਤੋਂ ਬ੍ਰਾਮਦ ਹੋ ਚੁੱਕੀ ਹੈ। ਇਹ ਉਹੀ ਮਲਕੀਤ ਸਿੰਘ ਹੈ, ਜਿਸਨੇ ਕਿ, ਮੈਂ ਚੱਲਿਆ ਕਹਿ ਕੇ, 8 ਜੂਨ ਨੂੰ ਭਾਖ਼ੜਾ ਨਹਿਰ 'ਚ ਛਾਲ ਮਰ ਦਿੱਤੀ ਸੀ। ਮਲਕੀਤ ਸਿੰਘ ਦੇ ਪਿਤਾ ਸਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਓ ਪੁੱਤਰ ਬੋਰ ਕਰਨ ਦਾ ਕੰਮ ਕਰਦੇ ਸਨ। ਘਟਨਾਂ ਵਾਲੀ ਸ਼ਾਮ ਉਹ ਦੋਵੇਂ ਕੰਮ ਤੋਂ ਵਾਪਿਸ ਆਏ ਸਨ ਅਤੇ ਉਸੇ ਸ਼ਾਮ ਹੀ ਮਲਕੀਤ ਸਿੰਘ ਆਪਣਾ ਮੋਟਰਸਾਈਕਲ ਚੁੱਕ ਕੇ ਬਿਨਾਂ ਕਿਸੇ ਨੂੰ ਕੁਝ ਦੱਸੇ ਘਰੋਂ ਚਲਿਆ ਗਿਆ ਸੀ। 

ਸ਼ਿੰਦਰ ਸਿੰਘ ਦਾ ਕਹਿਣੈ ਕਿ ਥੋੜੀ ਹੀ ਦੇਰ ਬਾਅਦ ਮਲਕੀਤ ਸਿੰਘ ਨੇ ਆਪਣੀ ਭੈਣ ਨੂੰ ਫ਼ੋਨ ਕਰਕੇ ਦੱਸਿਆ ਕਿ ਉਹ ਚਨਾਰਕਲ ਪਿੰਡ ਕੋਲ ਭਾਖ਼ੜਾ ਨਹਿਰ ਤੇ ਖ਼ੜਾ ਹੈ। ਮੈਂ ਚੱਲਿਆ ਹਾਂ, ਬੱਸ ਇੰਨਾ ਕਹਿ ਕੇ ਹੀ ਉਸਨੇ ਫ਼ੋਨ ਕੱਟ ਦਿੱਤਾ ਤੇ ਸਿੱਧੀ ਭਾਖ਼ੜਾ ਨਹਿਰ 'ਚ ਛਾਲ ਮਾਰ ਦਿੱਤੀ। ਸ਼ਿੰਦਰ ਸਿੰਘ ਦਾ ਕਹਿਣੈ ਕਿ ਜਦੋਂ ਉਹ ਪਰਿਵਾਰ ਸਣੇ ਚਨਾਰਥਲ ਪਿੰਡ ਕੋਲੋਂ ਲੰਘਦੀ ਭਾਖ਼ੜਾ ਨਹਿਰ ਕੋਲ ਪੁੱਜਾ ਤਾਂ ਉਥੋਂ ਮਲਕੀਤ ਸਿੰਘ ਦਾ ਮੋਟਰਸਾਈਕਲ ਅਤੇ ਫ਼ੋਨ ਮਿਲ ਗਿਆ। ਪੁਲਿਸ ਨੇ ਮਲਕੀਤ ਸਿੰਘ ਦੀ ਲਾਸ਼ ਬ੍ਰਾਮਦ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।