related news
ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਤੇ ਪਿੰਡ ਔਲਖ ਦੇ ਨਜ਼ਦੀਕ ਬੀਤੀ ਰਾਤ ਦੋ ਟਰਾਲਿਆਂ ਅਤੇ ਇੱਕ ਤਰਬੂਜ਼ਾਂ ਨਾਲ ਭਰੀ ਪਿਕਅੱਪ ਗੱਡੀ ਦੀ ਟੱਕਰ ਵਿੱਚ ਇੱਕ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਮਲੋਟ ਵਾਸੀ ਜਗਜੀਤ ਸਿੰਘ ਵਜੋਂ ਹੋਈ ਹੈ ਜੋ ਕਿ ਇੱਕ ਟਰੱਕ ਟਰਾਲੇ ਦਾ ਡਰਾਈਵਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਜਗਜੀਤ ਸਿੰਘ ਆਪਣੇ ਟਰਾਲੇ ਤੇ ਮੁਕਤਸਰ ਵੱਲ ਆ ਰਿਹਾ ਸੀ ਅਤੇ ਉਸਦੇ ਨਾਲ ਹੀ ਇੱਕ ਹੋਰ ਟਰਾਲਾ ਵੀ ਆ ਰਿਹਾ ਸੀ। ਰਸਤੇ ਦੇ ਵਿੱਚ ਇਸ ਟਰਾਲੇ ਦੀ ਟੱਕਰ ਸੜਕ ਤੇ ਖੜੇ ਇੱਕ ਹੋਰ ਟਰਾਲੇ ਨਾਲ ਹੋਣ ਦੇ ਬਾਅਦ ਪਿਕਅੱਪ ਗੱਡੀ ਨਾਲ ਹੋ ਗਈ। ਇਸ ਹਾਦਸੇ ਵਿੱਚ ਜਗਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਾਕੀ ਦੇ ਜ਼ਖਮੀ ਇਲਾਜ ਅਧੀਨ ਹਨ। ਥਾਣਾ ਮਲੋਟ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਜਾਰੀ ਹੈ।