ਨਸ਼ਾ ਛੱਡਣ ਆਏ ਨੌਜਵਾਨ ਦੀ ਨਸ਼ਾ ਛੁਡਾਓ ਕੇਂਦਰ ਵਿੱਚ ਭੇਦਭਰੀ ਹਾਲਤ ਵਿੱਚ ਮੌਤ

Last Updated: Jun 16 2019 16:12
Reading time: 1 min, 5 secs

ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੌਜਵਾਨ ਆਪ ਵੀ ਬਹੁਤ ਦੁੱਖੀ ਹੁੰਦੇ ਹਨ ਅਤੇ ਨਸ਼ੇ ਦੀ ਇਸ ਅਲਾਮਤ ਤੋਂ ਜਾਨ ਛੁੜਵਾਉਣੀ ਚਾਹੁੰਦੇ ਹੁੰਦੇ ਹਨ ਤਾ ਕਿ ਉਨ੍ਹਾਂ ਦੀ ਅਗਲੀ ਜਿੰਦਗੀ ਸੋਹਣੀ ਬੀਤੇ ਅਤੇ ਨਸ਼ੇ ਕਰਨ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੀ ਨਾ ਹੱਥ ਧੋਣਾ ਪੈ ਜਾਵੇ ਪਰ ਕੀ ਹੋਵੇ ਜੇਕਰ ਜਿੰਦਗੀ ਦੀ ਆਸ ਵਿੱਚ ਨਸ਼ਾ ਛੱਡਣ ਆਏ ਨੌਜਵਾਨ ਦੀ ਨਸ਼ਾ ਛੁਡਾਓ ਕੇਂਦਰ  ਵਿੱਚ ਹੀ ਮੌਤ ਹੋ ਜਾਵੇ l ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਭਾਗੁ ਰੋਡ ਤੇ ਸਥਿੱਤ ਨਵੀ ਕਿਰਨ ਫਾਊਡੇਸ਼ਨ ਵਿੱਚ ਨਸ਼ੇ ਛੱਡਣ ਆਏ ਧੀਰਜ ਕੁਮਾਰ ਪੁੱਤਰ ਭਗਵਤੀ ਦਾਸ ਦੀ ਨਸ਼ਾ ਛੁਡਾਓ ਕੇਂਦਰ ਵਿੱਚ ਮੌਤ ਹੋ ਗਈ l ਧੀਰਜ ਕੁਮਾਰ ਨੂੰ ਨਸ਼ਾ ਛੁਡਵਾਉਣ ਲਈ ਇਥੇ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਸਿਹਤ ਅਚਾਨਕ ਜਿਆਦਾ ਵਿਗੜ ਗਈ ਜਿਸ ਕਰਕੇ ਉਸ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਜਿਥੇ ਡਾਕਟਰ ਨੇ ਦੱਸਿਆ ਕਿ ਉਸ ਦੀ ਮੌਤ ਹੋਈ ਨੂੰ 2, 3 ਘੰਟੇ ਹੋ ਚੁੱਕੇ ਹਨ l ਮਰੀਜਾਂ ਨੇ ਨਸ਼ਾ ਛੁਡਾਓ ਕੇਂਦਰ ਦੇ ਡਾਕਟਰ ਤੇ ਇਲਜ਼ਾਮ ਲਗਾਇਆ ਕਿ ਉਹ ਮਰੀਜਾਂ ਨਾਲ ਹਰ ਰੋਜ ਕੁੱਟਮਾਰ ਕਰਦਾ ਹੈ ਅਤੇ ਉਸ ਦਿਨ ਵੀ ਧੀਰਜ ਨਾਲ ਵੀ ਕੁੱਟਮਾਰ ਕੀਤੀ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ l ਥਾਣਾ ਸਿਵਲ ਲਾਇਨ ਦੇ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਧੀਰਜ ਦੇ ਭਰਾ ਨੇ ਬਿਆਨ ਦਿੱਤੇ ਹਨ ਕਿ ਉਸ ਦੇ ਭਰਾ ਦੀ ਨਸ਼ੇ ਦੀ ਤੋੜ ਲੱਗਣ ਕਰਕੇ ਮੌਤ ਹੋ ਗਈ ਇਸ ਲਈ ਉਹ ਕਿਸੇ ਤੇ ਕੋਈ ਕਾਰਵਾਈ ਨਹੀਂ ਚਾਹੁੰਦੇ l