ਪੈੜ ਤੇ ਕੰਧ ਡਿੱਗਣ ਕਾਰਨ ਪ੍ਰਵਾਸੀ ਮਜਦੂਰ ਦੀ ਮੌਤ

Last Updated: Jun 16 2019 15:59
Reading time: 0 mins, 40 secs

ਰੋਜ਼ੀ ਰੋਟੀ ਦੀ ਭਾਲ ਵਿੱਚ ਆਏ ਉੱਤਰ ਪ੍ਰੇਦਸ਼ ਦੇ ਅੰਮ੍ਰਿਤ ਲਈ ਰੋਜ਼ੀ ਰੋਟੀ ਦਾ ਹੀਲਾ ਕਰਨਾ ਜਾਨ ਦਾ ਖੌਅ ਹੀ ਬਣ ਗਿਆ l ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਲਈ ਅੰਮ੍ਰਿਤ ਉਸਾਰੀ ਮਜਦੂਰ ਦਾ ਕੰਮ ਕਰਦਾ ਸੀ ਅਤੇ ਕੰਮ ਕਰਦਿਆਂ ਹੀ ਉਸਾਰੀ ਅਧੀਨ ਕੰਧ ਉਸ ਉੱਪਰ ਆ ਡਿੱਗੀ ਜਿਸ ਕਰਕੇ ਉਸ ਦੀ ਮੌਤ ਹੋ ਗਈ l ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਅਫੀਮ ਵਾਲੀ ਗਲੀ ਕੋਲ ਮਕਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਥੇ ਪ੍ਰਵਾਸੀ ਮਜਦੂਰ ਅੰਮ੍ਰਿਤ ਮਜਦੂਰੀ ਦਾ ਕੰਮ ਕਰ ਰਿਹਾ ਸੀ l ਜਦ ਉਹ ਪੈੜ ਤੇ ਖੜ ਕੇ ਕੰਮ ਕਰ ਰਿਹਾ ਸੀ ਤਾ ਅਚਾਨਕ ਉਸਾਰੀ ਅਧੀਨ ਕੰਧ ਉਸ ਉੱਪਰ ਆ ਡਿੱਗੀ ਅਤੇ ਪੈੜ ਵੀ ਟੁੱਟ ਕੇ ਥੱਲੇ ਡਿੱਗ ਪਈ ਜਿਸ ਕਰਕੇ ਉਸ ਦੀ ਜਾਨ ਚੱਲੀ ਗਈ l ਮੌਕੇ ਤੇ ਹਾਜ਼ਰ ਮਜਦੂਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ l