ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਪਾਵਰਕਾਮ ਦਾ ਜੇਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

Last Updated: Jun 16 2019 15:45
Reading time: 0 mins, 37 secs

ਪੰਜਾਬ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਹੀ ਚੰਗੀਆਂ ਹਨ। ਪੰਜਾਬ ਦੇ ਸਰਕਾਰੀ ਮੁਲਾਜ਼ਮ ਐਨੀ ਕੁ ਤਾਂ ਤਨਖਾਹ ਲੈਂਦੇ ਹਨ ਕਿ ਉਨ੍ਹਾਂ ਦਾ ਗੁਜ਼ਾਰਾ ਚੰਗਾ ਹੋ ਜਾਵੇ ਅਤੇ ਉਨ੍ਹਾਂ ਕੋਲ ਬੱਚਤ ਵੀ ਹੋ ਜਾਏ। ਇਸ ਤਨਖਾਹ ਦੇ ਸਹਾਰੇ ਉਹ ਸਾਰੀਆਂ ਸੁੱਖ ਸਹੂਲਤਾਂ ਵੀ ਆਸਾਨੀ ਨਾਲ ਮਾਣ ਸਕਦੇ ਹਨ ਪਰ ਪਤਾ ਨਹੀਂ ਕਿਉਂ ਸਰਕਾਰੀ ਮੁਲਾਜ਼ਮ ਐਨੀ ਚੰਗੀ ਤਨਖਾਹ ਲੈਣ ਦੇ ਬਾਵਜੂਦ ਵੀ ਰਿਸ਼ਵਤ ਲੈਂਦੇ ਹਨ। ਹਰਵਿੰਦਰ ਸਿੰਘ ਵਾਸੀ ਪਿੰਡ ਘਣੀਆ ਜ਼ਿਲ੍ਹਾ ਫਰੀਦਕੋਟ ਦੀ ਸ਼ਿਕਾਇਤ ਤੇ ਵਿਜੀਲੈਂਸ ਬਿਊਰੋ ਬਠਿੰਡਾ ਦੇ ਡੀਐਸਪੀ ਅਸ਼ਵਨੀ ਕੁਮਾਰ ਨੇ ਰਾਜ ਸਿੰਘ ਜੇਈ ਪੀਐਸਪੀਸੀਐਲ ਬਾਜਾਖਾਨਾ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਾ ਕਾਬੂ ਕੀਤਾ ਹੈ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ 'ਚ ਲੱਗਿਆ ਟਰਾਂਸਫਾਰਮਰ ਸੜ ਜਾਣ ਕਾਰਨ ਜੇਈ ਰਾਜ ਸਿੰਘ ਨਵਾਂ ਟਰਾਂਸਫਾਰਮਰ ਲਗਾਉਣ ਬਦਲੇ 4000 ਰਿਸ਼ਵਤ ਮੰਗ ਰਿਹਾ ਸੀ ਜਿਸਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਬਿਊਰੋ ਨੂੰ ਕੀਤੀ ਸੀ।