ਖਹਿਰਾ ਅਤੇ 'ਆਪ' ਦੀ ਆਫਰ ਹੀ ਕਿਤੇ ਲੈ ਨਾ ਬੈਠੇ ਸਿੱਧੂ ਨੂੰ !!!

Last Updated: Jun 16 2019 14:53
Reading time: 1 min, 53 secs

ਅੰਤਰਰਾਸਟਰੀ ਖਿਡਾਰੀ ਰਹਿਣ ਦੇ ਨਾਲ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਮੰਨੇ ਪ੍ਰਮੰਨੇ ਸਟਾਰ ਅਤੇ ਹੁਣ ਪੰਜਾਬ ਦੀ ਕੈਬਨਿਟ ਵਿੱਚ ਬਤੌਰ ਸੀਨੀਅਰ ਵਜ਼ੀਰ ਆਪਣੀਆਂ ਸੇਵਾਵਾਂ ਨਿਭਾ ਰਹੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਘੱਟ ਹੀ ਬਣਦੀ ਪਈ ਹੈ ਏਨੀ ਦਿਨੀ। ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ, ਕਿ ਸ਼ਾਇਦ ਸਿੱਧੂ ਨੂੰ ਪਾਰਟੀ ਦੀ ਹਾਈਕਮਾਨ ਵੱਲੋਂ ਥਾਪੜਾ ਦਿੱਤਾ ਗਿਆ ਹੋਵੇਗਾ ਜਿਸ ਕਰਕੇ ਵੀ ਸਿੱਧੂ ਹੁਣ ਕੈਪਟਨ ਮੂਹਰੇ ਗੋਡੇ ਨਹੀਂ ਟੇਕਣਾ ਚਾਹੁੰਦੇ। ਦੂਸਰੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਤਾਜਾ ਘਟਨਾਕ੍ਰਮ ਵਿੱਚ ਹੁਣ ਜਦਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਦਾ ਵਿਭਾਗ ਬਦਲਿਆ ਜਾ ਚੁੱਕਾ ਹੈ, ਪਰ ਜਿਸ ਤਰਾਂ ਸਿੱਧੂ ਨੇ ਆਪਣੇ ਨਵੇ ਵਿਭਾਗ ਦਾ ਚਾਰਜ਼ ਅਜੇ ਨਹੀਂ ਸੰਭਾਲਿਅ ਹੈ ਤਾਂ ਦੋਵਾਂ ਵਿੱਚ ਦੂਰੀਆਂ ਵਧਦੀਆਂ ਹੀ ਜਾ ਰਹੀਆਂ ਹਨ। 

ਇਸਦੇ ਨਾਲ ਹੀ ਜਿਸ ਤਰਾਂ ਹੁਣ ਵਿਧਾਇਕ ਖਹਿਰਾ ਦੀ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਸਿੱਧੂ ਨੂੰ ਆਫਰਾਂ ਕੀਤੀਆਂ ਜਾ ਰਹੀਆਂ ਹਨ ਇਹ ਵੀ ਕਿਤੇ ਨਾ ਕਿਤੇ ਸਿੱਧੂ ਵਾਸਤੇ ਮੁਸੀਬਤ ਖੜੀਆਂ ਕਰ ਸਕਦੀਆਂ ਹਨ ਕਿਉਂਕਿ ਕਾਂਗਰਸ ਵਿਚਲੇ ਕਈ ਸੀਨੀਅਰ ਆਗੂ ਹਾਈਕਮਾਨ ਨੁੰ ਇਹ ਸੰਦੇਸ ਪਹੁੰਚਾ ਸਕਦੇ ਹਨ ਕਿ ਸਿੱਧੂ ਕਿਸੇ ਵੇਲੇ ਵੀ ਕਾਂਗਰਸ ਨੂੰ ਛੱਡ ਸਕਦੇ ਹਨ, ਕਿਉਂਕਿ ਬੀਤੇ ਦਿਨਾ ਵਿੱਚ ਸਿੱਧੂ ਨੇ ਵੀ ਕਈ ਮਤਲਬ ਨਿਕਲ ਵਾਲੇ ਟਵੀਟ ਕੀਤੇ ਸਨ। ਜੇਕਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਗੁਰੂ ਜੋ ਕਿ ਆਪਣੀ ਖੁਦ ਦੀ ਪਹਿਚਾਣ ਕਰਕੇ ਜਿਥੇ ਪਹਿਲਾਂ ਹੀ ਕਾਫੀ ਮਸ਼ਹੂਰ ਹਨ ਤੇ ਟੀ ਵੀ ਸ਼ੋਅਜ਼ ਕਰਕੇ ਮੋਟੀਆਂ ਰਕਮਾਂ ਕਮਾ ਰਹੇ ਵੱਲੋਂ ਵੀ ਕਿਹਾ ਜਾ ਚੁੱਕਾ ਹੈ, ਕਿ ਜਿਸ ਤਰਾਂ ਮੇਰੇ ਨਾਲ ਹੋ ਰਿਹਾ ਹੈ ਗਲਤ ਹੈ। ਸਿੱਧੂ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਰਾਜਨੀਤੀ ਵਿੱਚ ਉਹ ਸੇਵਾ ਕਰਨ ਆਏ ਹਨ ਤੇ ਜੇਕਰ ਕਮਾਈ ਦੀ ਗੱਲ ਹੈ, ਤਾਂ ਉਹ ਪੰਜਾਬ ਤੋਂ ਬਾਹਰ ਜਾ ਕੇ ਜੇਕਰ ਕੋਈ ਕੰਮ ਕਰਨਾ ਚਾਹੁਣ ਤਾ ਮੋਟੀ ਕਮਾਈ ਕਰਨ ਦੇ ਨਾਲ-ਨਾਲ ਇਸ ਤੋਂ ਵੱਧ ਇੱਜ਼ਤ ਮਾਣ ਤੇ ਰੁਤਬਾ ਵੀ ਕਮਾ ਸਕਦੇ ਹਨ ਪਰ ਉਹ ਪੰਜਾਬੀਆਂ ਨਾਲ ਵਾਅਦਾ ਕਰ ਚੁੱਕੇ ਹਨ ਕਿ ਪੰਜਾਬ ਨਹੀਂ ਛੱਡਣਗੇ। ਸਿੱਧੂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕਿਸੇ ਦੇ ਹੇਠਾਂ ਲੱਗ ਕੇ ਕੰਮ ਨਹੀਂ ਕਰ ਸਕਦੇ ਤੇ ਜੇਕਰ ਹੁਣ ਹਾਈਕਮਾਨ ਵੱਲੋਂ ਉਨ੍ਹਾ ਮਨ ਮਰਜ਼ੀ ਦੇ ਮੁਤਾਬਕ ਪਾਰਟੀ ਵਿੱਚ ਇੱਜਤ ਮਾਣ ਦਿੱਤਾ ਗਿਆ ਤਾਂ ਉਹ ਕੋਈ ਵੱਡਾ ਕਦਮ ਵੀ ਚੁੱਕੇ ਸਕਦੇ ਹਨ ਅਜਿਹੇ ਵਿੱਚ ਸਿੱਧੂ ਜੇਕਰ ਮੰਤਰੀ ਮੰਡਲ ਜਾਂ ਫਿਰ ਕਾਂਗਰਸ ਤੋਂ ਅਸਤੀਫਾਂ ਦਿੰਦੇ ਹਨ ਤਾਂ ਰਾਜਨੀਤੀ ਵਿੱਚ ਜੁੜੇ ਰਹਿਣ ਲਈ ਉਹ ਉਕਤ ਪਾਰਟੀਆਂ ਦਾ ਸਹਾਰਾ ਵੀ ਲੈ ਸਕਦੇ ਹਨ ਪਰ ਇਹ ਏਨਾ ਸੌਖਾ ਨਹੀਂ ਹੋਵੇਗਾ।