ਔਰਤ ਕੁੱਟਮਾਰ ਮਾਮਲਾ: ਮਹਿਲਾ ਕਮਿਸ਼ਨ ਵੱਲੋਂ ਐੱਸ.ਐੱਸ.ਪੀ. ਮੁਕਤਸਰ 20 ਜੂਨ ਨੂੰ ਚੰਡੀਗੜ੍ਹ ਤਲਬ

Last Updated: Jun 16 2019 12:32
Reading time: 0 mins, 53 secs

ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬੀਤੇ ਦਿਨੀ ਇੱਕ ਕਾਂਗਰਸੀ ਕੌਂਸਲਰ ਦੇ ਭਰਾਵਾਂ ਦੇ ਵੱਲੋਂ ਕੀਤੀ ਇੱਕ ਔਰਤ ਦੀ ਕੁੱਟਮਾਰ ਦੇ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਮੁਕਤਸਰ ਦੇ ਐੱਸ.ਐੱਸ.ਪੀ ਨੂੰ ਤਲਬ ਕੀਤਾ ਗਿਆ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਕਮਿਸ਼ਨ ਦੀ ਚੈਅਰਮੈਨ ਮਨੀਸ਼ਾ ਗੁਲਾਟੀ ਵੱਲੋਂ ਐੱਸ.ਐੱਸ.ਪੀ ਮਨਜੀਤ ਸਿੰਘ ਢੇਸੀ ਨੂੰ 20 ਜੂਨ ਨੂੰ ਚੰਡੀਗੜ੍ਹ ਵਿਖੇ ਤਲਬ ਕੀਤਾ ਗਿਆ ਹੈ, ਅਤੇ ਇਥੇ ਉਹ ਐੱਸ.ਐੱਸ.ਪੀ ਕੋਲ ਮਾਮਲੇ ਦੀ ਜਾਣਕਾਰੀ ਲੈਣਗੇ l ਜਿਕਰਯੋਗ ਹੈ ਕੇ ਹਸਪਤਾਲ ਦਾਖਲ ਕੁੱਟਮਾਰ ਦੀ ਸ਼ਿਕਾਰ ਪੀੜਿਤ ਔਰਤ ਦਾ ਹਾਲ ਚਾਲ ਪੁੱਛਣ ਦੇ ਲਈ ਕੱਲ੍ਹ ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨਪ੍ਰੀਤ ਕੌਰ ਧਾਮੀ ਵੱਲੋਂ ਵੀ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ l ਇਸ ਮਾਮਲੇ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਮਹਿਲਾ ਕਮਿਸ਼ਨ ਦੋਵਾਂ ਦੇ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ l ਦੱਸਣਯੋਗ ਹੈ ਕੇ ਬੀਤੇ ਦਿਨੀ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ ਅਤੇ ਉਸਦੇ ਸਾਥੀਆਂ ਨੇ ਮਿਲਕੇ ਇੱਕ ਔਰਤ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਸੀ ਅਤੇ ਇਸਦੀ ਵੀਡੀਓ ਵਾਇਰਲ ਹੋ ਗਈ ਸੀ l ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਵੱਲੋਂ ਸੱਤ ਮੁਲਜ਼ਮ ਕਾਬੂ ਕੀਤੇ ਗਏ ਹਨ ਜਦਕਿ ਤਿੰਨ ਹੋਰ ਦੀ ਗ੍ਰਿਫਤਾਰੀ ਬਾਕੀ ਹੈ l